'IFFM' 'ਚ ਤਿਰੰਗਾ ਲਹਿਰਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਹੋਵੇਗੀ ਐਸ਼ਵਰਿਆ ਰਾਏ

7/23/2017 12:07:20 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੂੰ ਮੇਲਬਰਨ 'ਚ ਹੋਣ ਵਾਲੇ ਭਾਰਤੀ ਫਿਲਮ ਸਮਾਰੋਹ 'ਚ ਉਨ੍ਹਾਂ ਦੇ ਵਰਲਡ ਸਿਨੇਮਾ 'ਚ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। 'IFFM' ਅਸਟ੍ਰੇਲੀਆ 'ਚ ਹੋਣ ਵਾਲੇ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਮਾਰੋਹ ਹੈ। 'IFFM' 'ਚ ਭਾਰਤੀ ਸਿਨੇਮਾ ਦਾ ਜਸ਼ਨ ਮਨਾਉਣ ਲਈ ਆਯੋਜਿਤ ਹੋਣ ਵਾਲੇ ਵਿਸ਼ੇਸ਼ ਪੱਧਰ 'ਸੈਲੀਬ੍ਰੇਟਿੰਗ ਇਡੀਆ ਐਟ 70!' ਦੌਰਾਨ ਐਸ਼ਵਰਿਆ ਮੇਲਬਰਨ ਦੇ ਫੇਡਰੇਸ਼ਨ ਚੋਂਕ 'ਤੇ ਭਾਰਤੀ ਝੰਡਾ ਲਹਿਰਾਏਗੀ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੋਵੇਗੀ।
ਐਸ਼ਵਰਿਆ ਨੂੰ 11 ਅਗਸਤ ਦੀ ਰਾਤ ਵੇਸਟਪੈਕ 'IFFM' ਐਵਾਰਡ ਸਮਾਰੋਹ 'ਚ ਵਿਕਟੋਰੀਆ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਰੋਹ ਦੇ ਨਿਰਦੇਸ਼ਕ ਮਿਤੂ ਭੋਮਿਕ ਲਾਂਗੇ ਨੇ ਇਕ ਬਿਆਨ 'ਚ ਕਿਹਾ, ''ਸਾਡੇ ਲਈ ਇਸ ਵਾਰ ਅਭਿਨੇਤਰੀ ਐਸ਼ਵਰਿਆ ਰਾਏ ਦਾ ਸਵਾਗਤ ਕਰਨਾ ਸਨਮਾਨ ਵਾਲੇ ਗੱਲ ਹੋਵੇਗੀ। ਇਹ ਇਕ ਗਲੋਬਲ ਹਸਤੀ ਹੈ ਅਤੇ ਅਸਟ੍ਰੇਲੀਆ 'ਚ ਬੇਹੱਦ ਲੋਕਪ੍ਰਿਯ ਹੈ। ਇਹ ਸਭ ਭਾਰਤੀਆਂ ਲਈ ਇਕ ਸਨਮਾਨ ਦਾ ਪਲ ਹੋਵੇਗਾ ਜਦੋਂ ਉਹ ਮੇਲਬਰਨ 'ਚ ਭਾਰਤ ਦਾ ਝੰਡਾ ਲਹਿਰਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News