ਐਸ਼ਵਰਿਆ ਅਤੇ ਸੁਸ਼ਮਿਤਾ ਦੀ 23 ਸਾਲ ਪੁਰਾਣੀ ਇਹ ਤਸਵੀਰ ਹੋ ਰਹੀ ਹੈ ਵਾਇਰਲ!

7/13/2017 2:32:14 PM

ਮੁੰਬਈ— ਬਾਲੀਵੁੱਡ ਦੀ ਸਭ ਤੋਂ ਗਲੈਮਰਸ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਸੁਸ਼ਮਿਤਾ ਸੇਨ ਦੀ ਹਾਲ ਹੀ 'ਚ 23 ਸਾਲ ਪੁਰਾਣੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਇੱਕਠੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀਆਂ ਹਨ। ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਐਸ਼ਵਰਿਆ ਅਤੇ ਸੁਸ਼ਮਿਤਾ ਨੇ ਸਾਲ 1994 'ਚ ਫਾਰਮਲ ਬਿਊਟੀ ਕੁਈਂਸ ਬਿਊਟੀ ਪ੍ਰੀਜੈਂਟ ਜਿੱਤਿਆ ਸੀ। ਇਸ ਤਸਵੀਰ 'ਚ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਕਰਵਾਉਣ ਵਾਲੀ ਸੁਸ਼ਮਿਤਾ ਵ੍ਹਾਈਟ ਅਤੇ ਪਿੰਕ ਕਲਰ ਦੀ ਡ੍ਰੈੱਸ ਪਹਿਨੇ ਹੋਏ ਬੇਹੱਦ ਗਲੈਮਰਸ ਲੱਗ ਰਹੀ ਸੀ ਅਤੇ ਉੱਥੇ ਦੂਜੇ ਪਾਸੇ ਮਿਸ ਵਰਲਡ ਰਹੀ ਐਸ਼ਵਰਿਆ ਲੈਮਨ ਗ੍ਰੀਨ ਕਲਰ ਦੀ ਡ੍ਰੈੱਸ ਪਹਿਨੇ ਹੋਏ ਸੁੰਦਰ ਲੱਗ ਰਹੀ ਸੀ।

PunjabKesari

ਜਦੋਂ ਇਹ ਦੋਵੇਂ ਆਪਣੀ ਜਿੱਤ ਲਈ ਥੈਂਕਸ ਕਰ ਰਹੀਆਂ ਸਨ ਤਾਂ ਉਸ ਸਮੇਂ ਇਹ ਤਸਵੀਰ ਕਲਿੱਕ ਕੀਤੀ ਗਈ ਸੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਇੱਕਠੇ ਦੇਖਣਾ ਇੰਨਾ ਸੌਖਾ ਨਹੀਂ ਹੈ। ਆਖਰੀ ਵਾਰ ਇਨ੍ਹਾਂ ਦੋਹਾਂ ਨੂੰ ਦੋ ਸਾਲ ਪਹਿਲਾਂ ਅੰਬਾਨੀ ਦੀ ਪਾਰਟੀ 'ਚ ਇੱਕਠੇ ਦੇਖਿਆ ਗਿਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News