''ਡੀਅਰ ਜ਼ਿੰਦਗੀ'' ''ਨੇ ਹੁਣ ਤੱਕ ਕੀਤੀ 52.75 ਕਰੋੜ ਰੁਪਏ ਦੀ ਕਮਾਈ

12/4/2016 4:33:14 PM

ਨਵੀਂ ਦਿੱਲੀ— ਸ਼ਾਹਰੁਖ ਖ਼ਾਨ ਅਤੇ ਆਲੀਆ ਭੱਟ ਦੀ ਫਿਲਮ ''ਡੀਅਰ ਜ਼ਿੰਦਗੀ'' ਨੋਟਬੰਦੀ ਦੌਰਾਨ ਵੀ ਆਪਣੀ ਰਿਲੀਜ਼ ਦੀ ਦੂਜੇ ਹਫਤੇ ਸ਼ਾਨਦਾਰ ਕਮਾਈ ਕਰਦੀ ਹੋਈ ਨਜ਼ਰ ਆਈ। ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਹੈ।
ਸ਼ੁੱਕਰਵਾਰ ਨੂੰ 8.75 ਕਰੋੜ, ਸ਼ਨੀਵਾਰ ਨੂੰ 12.50, ਸੋਮਵਾਰ 4.25, ਮੰਗਲਵਾਰ 4.00, ਬੁੱਧਵਾਰ 3.25, ਵੀਰਵਾਰ ਨੂੰ 3.00, ਸ਼ੁੱਕਰਵਾਰ 2.25 ਅਤੇ ਸ਼ਨੀਵਾਰ 3.50 ਕਰੋੜ ਰੁਪਏ ਦੀ ਕਮਾਈ ਕਰਨ ਤੋਂ ਬਾਅਦ ਫਿਲਮ ''ਡੀਅਰ ਜ਼ਿੰਦਗੀ'' ਦੀ ਹੁਣ ਤੱਕ ਦੀ ਕਮਾਈ 52.75 ਕਰੋੜ ਰੁਪਏ ਹੋ ਗਈ ਹੈ।
ਇਸ ਫਿਲਮ ''ਚ ਸ਼ਾਹਰੁਖ ਖ਼ਾਨ ਡਾਕਟਰ ''ਜਹਾਂਗੀਰ ਖ਼ਾਨ'' ਉਰਫ ''ਜਗ'' ਨਾਂ ਦਾ ਕਿਰਦਾਰ ਨਿਭਾਅ ਰਹੇ ਅਤੇ ਆਲੀਆ ਭੱਟ ਇਕ ਕੈਮਰਾਵੁਮੈਨ ਦਾ ਭੂਮਿਕਾ ''ਚ ਨਜ਼ਰ ਆ ਰਹੀ ਹੈ। ਫਿਲਮ ''ਚ ਆਲੀਆ ਦਾ ਕਿਰਦਾਰ ਦਾ ਨਾਂ ''ਕਾਇਰਾ'' ਹੈ। ਫਿਲਮ ''ਚ ਡਾਕਟਰ ਜਗ, ਕਾਇਰਾ ਦੇ ਜ਼ਿੰਦਗੀ ਦੀਆਂ ਕਈ ਉਲਝਣਾਂ ਨੂੰ ਸੁਲਝਾਉਂਦੇ ਹੋਏ ਨਜ਼ਰ ਆਉਂਦੇ ਹਨ। ਇਹ ਫਿਲਮ ਦੀ ਨਿਰਦੇਸ਼ਕ ਗੌਰੀ ਸ਼ਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News