FILM REWIEW-''ਫਿਲਮ ''ਓਕੇ ਜਾਨੂੰ''

Friday, January 13, 2017 5:44 PM
ਮੁੰਬਈ—ਬਾਲੀਵੁੱਡ ਅਭਿਨੇਤਾ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਦੀ ਫਿਲਮ ''ਓਕੇ ਜਾਨੂੰ'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਅਤੇ ਜਾਣਕਾਰੀ ਬਾਰੇ ਤੁਸੀਂ ਅੱਗੇ ਪੜ੍ਹ ਸਕਦੇ ਹੋ..
ਕਹਾਣੀ
ਫਿਲਮ ''ਓਕੇ ਜਾਨੂੰ'' ਦੀ ਕਹਾਣੀ ''ਆਦੀ'' ਅਤੇ ''ਤਾਰਾ'' ਦੇ ਆਲੇ-ਦੁਆਲੇ ਘੁੰੰਮਦੀ ਹੈ। ਆਦੀ (ਆਦਿਤਿਆ ਰਾਏ ਕਪੂਰ) ਲਖਨਾਊ ਤੋਂ ਮੁੰਬਈ ਆਉਂਦੇ ਹਨ। ਰੇਲਵੇ ਸਟੇਸ਼ਨ ''ਤੇ ਉਤਰਦੇ ਹੀ ਉਸਨੂੰ ਸਾਹਮਣੇ ਪਟਰੀ ''ਤੇ ਇਕ ਲੜਕੀ ਆਤਮਹੱਤਿਆ ਕਰਦੀ ਦਿਖਾਈ ਦਿੰਦੀ ਹੈ। ਉਹ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਕਿਤੇ ਗਾਇਬ ਹੋ ਜਾਂਦੀ ਹੈ। ਕੁਝ ਦਿਨਾਂ ਬਾਅਦ ਉਹ ਹੀ ਲੜਕੀ ਆਦਿਤਿਆ ਆਪਣੇ ਦੋਸਤ ਦੀ ਵੇਡਿੰਗ ''ਤੇ ਦੇਖਦਾ ਹੈ। ਇਹ ਲੜਕੀ ਦਾ ਤਾਰਾ (ਸ਼ਰਧਾ ਕਪੂਰ) ਹੈ। ਫਿਰ ਬਾਅਦ ''ਚ ਦੋਵਾਂ ਦੀ ਦੋਸਤੀ ਪਿਆਰ ''ਚ ਬਦਲ ਜਾਂਦੀ ਹੈ। ਕੁਝ ਸਮੇਂ ਇਕੱਠੇ ਰਹਿਣ ''ਤੇ ਦੋਵਾਂ ਵੱਖਰੇ ਰਹਿਣ ਦਾ ਫੈਸਲਾ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਲਵ ਸਟੋਰੀ ''ਚ ਕਈ ਤਰ੍ਹਾਂ ਦੇ ਟਵਿਸਟ ਆਉਂਦੇ ਹਨ, ਜਿਸ ਨੂੰ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ ਜਾਣਾ ਪਵੇਗਾ।
ਡਾਇਰੈਕਸ਼ਨ
ਸ਼ਾਦ ਅਲੀ ਦਾ ਡਾਇਰੈਕਸ਼ਨ ਠੀਕ-ਠੀਕ ਹੈ। ਰਵੀ ਦੇ ਚੰਦਨ ਸਿਨੇਮੇਟੋਗ੍ਰਾਫੀ ਦੀ ਤਾਰੀਫ ਕਰਨੀ ਹੋਵੇਗੀ ਪਰ ਇਸ ਦੀ ਕਹਾਣੀ ਹੋਰ ਵਧੀਆਂ ਬਣਾਈ ਜਾ ਸਕਦੀ ਸੀ।
ਮਿਊਜ਼ਿਕ
ਫਿਲਮ ਦਾ ਮਿਊਜ਼ਿਕ ਏ.ਆਰ.ਰਹਿਮਾਨ ਅਤੇ ਲਿਰਿਕਸ ਗੁਲਜਾਰ ਨੇ ਦਿੱਤਾ ਹੈ। ਇਸ ਦੇ ਗਾਣੇ ਰਿਲੀਜ਼ ਤੋਂ ਪਹਿਲਾ ਹਿੱਟ ਹੋਏ ਹਨ।
ਸਟਾਰਕਾਸਟ
ਫਿਲਮ ''ਆਸ਼ਿਕੀ-2'' ਦੀ ਇਹ ਸੁਪਰ ਜੋੜੀ ਆਦਿਤਿਆ ਅਤੇ ਸ਼ਰਧਾ ''ਓਕੇ ਜਾਨੂੰ'' ''ਚ ਦੁਬਾਰਾ ਦਿਖੀ। ਦੋਵਾਂ ਸਟਾਰ ਦੀ ਕੈਮਿਸਟਰੀ ਚੰਗੀ ਦਿਖੀ ਪਰ ਇਸ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕਦਾ ਸੀ।