ਸ਼ੀਰਾ ਜਸਵੀਰ ਦਾ ਸਿੰਗਲ ਟਰੈਕ ''ਤੂੰ ਮੇਰੀ ਜ਼ਿੰਦਗੀ'' ਅੱਜ ਹੋਵੇਗਾ ਰਿਲੀਜ਼

Tuesday, May 16, 2017 12:56 PM
ਜਲੰਧਰ— ''ਜੱਟ ਸਿੱਕਾ'', ''ਇਕ ਮੁੰਡਾ'' ਤੋਂ ਇਲਾਵਾ ਹੋਰ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਸ਼ੀਰਾ ਜਸਵੀਰ ਦਾ ਨਵਾਂ ਸਿੰਗਲ ਟਰੈਕ ''ਤੂੰ ਮੇਰੀ ਜ਼ਿੰਦਗੀ'' ਅੱਜ ਪੇਸ਼ਕਾਰ ਬਿੱਟੂ ਬਲੋਵਾਲ ਤੇ ਕੰਪਨੀ ਏਕ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਬਿੱਟੂ ਬਲੋਵਾਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਸ਼ੀਰਾ ਜਸਵੀਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਸਰਪੰਚ ਹਜਾਰਾ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਦੀਪਕ ਸ਼ਰਮਾ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ 16 ਮਈ ਨੂੰ ਯੂ-ਟਿਊਬ ਦੇ ਨਾਲ-ਨਾਲ ਚੈਨਲ ਐੱਮ. ਐੱਚ. ਵਨ ''ਤੇ ਚਲਾਇਆ ਜਾਵੇਗਾ।