ਸੋਨੂੰ ਨੂੰ ਮੀਕੇ ਨੇ ਪਹਿਲਾ ਕਿਹਾ, ''ਲਾਊਡਸਪੀਕਰ ਦੀ ਬਜਾਏ ਬਦਲੋ ਆਪਣਾ ਘਰ ਫਿਰ ਦਿੱਤੀ ਇਹ ਸਲਾਹ''

Friday, April 21, 2017 3:11 PM
ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ''ਅਜਾਨ'' ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਪੂਰਾ ਦੇਸ਼ ਵੱਖ-ਵੱਖ ਤਰੀਕੇ ਨਾਲ ਰਿਐਕਟ ਕਰ ਰਿਹਾ ਹੈ। ਹਾਲ ਹੀ ''ਚ ਗਾਇਕ ਮੀਕਾ ਨੇ ਸੋਨੂੰ ਦੇ ਬਿਆਨ ਤੋਂ ਬਾਅਦ ਟਵੀਟ ਕਰਕੇ ਲਿਖਿਆ, ''''ਵੱਡੇ ਭਰਾ ਮੈਂ ਤੁਹਾਡੀ ਬਹੁਤ ਇੱਜਤ ਕਰਦਾ ਹਾਂ, ਪਰ ਤੁਹਾਨੂੰ ਲਾਊਡਸਪੀਕਰ ਦੇ ਬਜਾਏ ਆਪਣਾ ਘਰ ਬਦਲ ਲੈਣਾ ਚਾਹੀਦਾ ਹੈ।''''
ਲਾਊਡਸਪੀਕਰ ਤੋਂ ਇਲਾਵਾ ਇਸ ਦੇਸ਼ ''ਚ ਹੋਰ ਕਈ ਮੁੱਦੇ ਹਨ, ਜਿਨਾਂ ਦੀ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ, ''''ਭਾਵੇਂ ਸੋਨੂੰ ਨਿਗਮ ਹੋਵੇ ਜਾਂ ਫਿਰ ਕੋਈ ਹੋਰ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਚੀਜਾਂ ਚਲ ਰਹੀਆਂ ਹਨ, ਉਨ੍ਹਾਂ ਨੂੰ ਰੋਕ ਦੇਣਾ ਚੰਗੀ ਗੱਲ ਨਹੀਂ ਹੈ। ਜੇਕਰ ਸਾਨੂੰ ਰੋਕਣਾ ਹੀ ਹੈ ਤਾਂ ਨਸ਼ੇ ਨੂੰ ਰੋਕਣਾ ਚਾਹੀਦਾ ਹੈ, ਭ੍ਰਿਸ਼ਟਾਚਾਰ ਨੂੰ ਰੋਕਣਾ ਚਾਹੀਦਾ ਹੈ।
ਇਸ ਤੋਂ ਪਹਿਲਾ ਨੇ ਕੀਤਾ ਇਹ ਟਵੀਟ
♦ ਵੀਡੀਓ ਪੋਸਟ ਕਰਨ ਤੋਂ ਪਹਿਲਾ ਮੀਕੇ ਨੇ ਟਵੀਟ ਕਰਕੇ ਲਿਖਿਆ, ''''ਮੈਂ ਹੋਰ ਕਈ ਪਹਿਲਾ ਜਾਗਰਨ ਗਾਣੇ ਗਾਏ, ਜੋ ਕਾਫੀ ਲਾਊਡ ਹੁੰਦੇ ਸਨ। ਮੈਂ ਤੁਹਾਡੇ ਨਾਲ ਲੜਾਈ ਨਹੀਂ ਕਰ ਰਿਹਾ।'''' ਹਾਲਾਂਕਿ ਬਾਅਦ ''ਚ ਉਨ੍ਹਾਂ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ। ਇਕ ਹੋਰ ''ਚ ਟਵੀਟ ''ਚ ਮੀਕਾ ਨੇ ਲਿਖਿਆ, ''''ਗੁੱਡ ਮਾਰਨਿੰਗ ਇੰਡੀਆ..ਮੈਨੂੰ ਸੋਨੂੰ ਨਿਗਮ ਭਾਈ ਤੋਂ ਕੋਈ ਪਰੇਸ਼ਾਨੀ ਨਹੀਂ ਹੈ, ਪਰ ਮੈਂ ਉਨ੍ਹਾਂ ਵਲੋਂ ਦਿੱਤੇ ਬਿਆਨ ਨਾਲ ਸਹਿਮਤ ਨਹੀਂ ਹਾਂ।''''