''ਚੰਦਨ ਤਸਕਰੀ'' ''ਚ ਫਸੀ ਸੀ ਇਹ ਅਦਾਕਾਰਾ, ਜਾਣੋ ਕਿੱਥੇ-ਕਿੱਥੇ ਸੀ ਨੈੱਟਵਰਕ

4/15/2017 5:51:43 PM

ਮੁੰਬਈ—ਆਂਧਰਾ ਪ੍ਰਦੇਸ਼ ਦੀ ਪੁਲਸ ਨੇ ਇਕ ਅਜਿਹੇ ਸਮਗਲਿੰਗ ਰੈਕੇਟ ਦਾ ਭੇਦ ਖੋਲਿਆ, ਜਿਸ ਨੂੰ ਤੇਲਗੂ ਫਿਲਮ ਅਦਾਕਾਰਾ ਨੀਤੂ ਅਗਰਵਾਲ ਅਤੇ ਮਾਡਲ ਸੰਗੀਤਾ ਚੈਟਰਜੀ ਚਲਾ ਰਹੀਆਂ ਸਨ। ਸੂਤਰਾਂ ਮੁਤਾਬਕ, ਨੀਤੂ ਅਗਰਵਾਲ ਅਤੇ ਸੰਗੀਤਾ ਚੈਟਰਜੀ ਨਾਂ ਦੀ ਅਦਾਕਾਰਾ ਰੈੱਡ ਸੈਂਡਰ (ਲਾਲ ਚੰਦਨ) ਦੀ ਤਸਕਰੀ ਕਰਦੀ ਸੀ। ਇਨ੍ਹਾਂ ਦੇ ਪਾਰਟਨਰ ਸਮੱਗਲਰ ਸਨ। ਉਨ੍ਹਾਂ ਦੇ ਫੜ੍ਹੇ ਜਾਣ ਤੋਂ ਬਾਅਦ ਇਹ ਦੋਵੇਂ ਉਨ੍ਹਾਂ ਦਾ ਸਮਗਲਿੰਗ ਨੈੱਟਵਰਕ ਚਲਾ ਰਹੀਆਂ ਸਨ। ਇਨ੍ਹਾਂ ਦਾ ਨੈੱਟਵਰਕ ਚੇਨਈ, ਕਲਕੱਤਾ, ਮੁੰਬਈ ਅਤੇ ਬੰਗਲੁਰੂ ਤੱਕ ਫੈਲਿਆ ਹੋਇਆ ਸੀ।
28 ਮਾਰਚ, 2017 ਨੂੰ ਕਲਕੱਤਾ ਤੋਂ ਗ੍ਰਿਫਤਾਰ ਹੋਣ ਤੋਂ ਬਾਅਦ ਚਿਤੂਰ ਕੋਰਟ ਨੇ ਸੰਗੀਤਾ ਚੈਟਰਜੀ ਨੂੰ ਕਾਨੂੰਨ ਕਸਟਡੀ ''ਚ ਲੈ ਲਿਆ। ਜਦੋਂ ਕਿ ਅਪ੍ਰੈਲ, 2005 ''ਚ ਹੈਦਰਾਬਾਦ ਤੋਂ ਗ੍ਰਿਫਤਾਰ ਦੀ ਨੀਤੂ ਅਗਰਵਾਲ ਹੁਣ ਜੇਲ ''ਚ ਹਨ। ਪੁਲਸ ਦੇ ਮੁਤਾਬਕ, ਸੰਗੀਤਾ (26) ਸਾਲਾਂ ਮਾਰਕਡਨ ਲਕਸ਼ਮਨ ਉਰਫ ਲਕਸ਼ਮਨ ਡਾਂਗੇ ਦੀ ਪ੍ਰੇਮਿਕਾ ਸੀ। ਮਾਰਕਡਨ ਨੂੰ ਚਿਤੂਰ ਪੁਲਸ ਨੇ 2014 ''ਚ ਨੇਪਾਲ ਤੋਂ ਗ੍ਰਿਫਤਾਰ ਕੀਤਾ ਸੀ। ਉਸ ''ਤੇ 20 ਕਰੋੜ ਦੇ ਰੈੱਡ ਸੈਂਡਰ ਸਮਗਲਿੰਗ ਕਰਨ ਦਾ ਦੋਸ਼ ਹੈ। ਸੰਗੀਤਾ ਨੂੰ ਪਹਿਲੀ ਵਾਰ ਮਈ, 2016 ''ਚ ਕਲਕੱਤਾ ਦੇ ਨੇਤਾ ਜੀ ਨਗਰ ਸਥਿਤ ਇਕ ਫਲੈਟ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ''ਚ ਉਸ ਜਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਉਹ ਫਰਾਰ ਹੋ ਗਈ ਸੀ। ਹਾਲਾਂਕਿ ਬਾਅਦ ''ਚ ਉਸ ਨੂੰ ਮਾਰਚ, 2017 ''ਚ ਕਲਕੱਤਾ ਤੋਂ ਹੀ ਫੜ ਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News