ਅਮਾਂਡਲਾ ਸਟੇਨਬਰਗ ਨੇ ਕੀਤੀ ਸਮਾਰਟਫੋਨ ਤੋਂ ਤੌਬਾ

8/18/2017 2:10:42 AM

ਲੰਡਨ—ਹਾਲੀਵੁੱਡ ਦੀ ਅਦਾਕਾਰਾ ਅਮਾਂਡਲਾ ਸਟੇਬਰਗ ਨੇ ਆਪਣੀ ਸਿਹਤ ਨੂੰ ਬਣਾਏ ਰੱਖਣ ਲਈ ਆਈਫੋਨ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ। ਉਸ ਨੇ ਦੂਜੇ ਨੌਜਵਾਨਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਹੈ। ਕੰਟੈਕਟ ਮਿਊਜ਼ਿਕ ਦੀ ਖਬਰ ਮੁਤਾਬਕ 18 ਸਾਲਾ ਅਦਾਕਾਰਾ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੇ ਸਮਾਰਟਫੋਨ ਤੋਂ ਤੌਬਾ ਕਰ ਲਈ ਹੈ। ਉਸ ਦਾ ਮੰਨਣਾ ਹੈ ਕਿ ਲਗਾਤਾਰ ਸੋਸ਼ਲ ਮੀਡੀਆ ਨਾਲ ਜੁੜੇ ਰਹਿਣ ਕਾਰਨ ਉਸ ਦੀ ਮਾਨਸਿਕ ਸਿਹਤ 'ਤੇ ਅਸਰ ਪੈ ਰਿਹਾ ਸੀ। 'ਟੀਨ ਵੋਗ' ਰਸਾਲੇ ਨੂੰ ਦਿੱਤੀ ਇਕ ਇੰਟਰਵਿਊ ਵਿਚ ਸਟੇਨਬਰਗ ਨੇ ਕਿਹਾ ਕਿ ਇਸ ਸਮੇਂ ਦੁਨੀਆ ਵਿਚ ਮੱਚੀ ਭੱਜ-ਦੌੜ ਵਿਚਾਲੇ ਹਰ ਵਿਅਕਤੀ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖੇ ਤਾਂ ਕਿ ਸਮੱਸਿਆਵਾਂ ਦਾ ਸਮਾਂ ਰਹਿੰਦੇ ਹੱਲ ਨਿਕਲ ਸਕੇ ਅਤੇ ਬਦਲਾਅ ਵੀ ਹੋ ਸਕੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News