ਇੰਗਲੈਂਡ ਦੀ ਧਰਤੀ 'ਤੇ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਇਆ ਉੱਚਾ

Tuesday, November 6, 2018 10:21 AM
ਇੰਗਲੈਂਡ ਦੀ ਧਰਤੀ 'ਤੇ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਇਆ ਉੱਚਾ

ਜਲੰਧਰ (ਬਿਊਰੋ)— ਪਾਲੀਵੁੱਡ ਸਟਾਰ ਦਿਲਜੀਤ ਦੋਸਾਂਝ ਫਿਲਮਾਂ, ਗੀਤਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਉਹ ਅਕਸਰ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਨਾਲ ਪ੍ਰਸ਼ੰਸਕਾਂ ਵਿਚਕਾਰ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ। ਹੁਣ ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜੋ ਕਾਫੀ ਪ੍ਰਸ਼ੰਸਾਯੋਗ ਹੈ। ਇਸ ਵੀਡੀਓ ਦੇ ਕੈਪਸ਼ਨ 'ਚ, ''ਪ੍ਰਣਾਮ, ਸਮਾਂ ਲੱਗ ਸਕਦਾ ਪਰ ਛੁਪਾ ਕੋਈ ਨੀ ਸਕਦਾ। ਇਹਨਾਂ ਮਹਾਨ ਸੂਰਮਿਆਂ ਨੂੰ। ਪ੍ਰਮਾਤਮਾ ਚੜਦੀਕਲਾ ਵਿੱਚ ਰੱਖੇ ਸਾਰੇ ਸੱਜਣਾਂ ਨੂੰ ਜਿਨ੍ਹਾਂ ਕਰਕੇ ਇਗਲੈਂਡ ਦੀ ਧਰਤੀ 'ਤੇ ਇਤਿਹਾਸਿਕ ਦਿਨ ਚੜਿਆ। ਧੰਨਵਾਦ। TO MARK THE 100th Anniversary of the End of Great War a Statue of a First World War SIKH Soldier unveiled in Smethwick 🙏 UNVEILING OF THE ‘ LIONS OF THE GREAT WAR''.

 
 
 
 
 
 
 
 
 
 
 
 
 
 

ਪ੍ਰਣਾਮ 🙏🏻ਸਮਾ ਲੱਗ ਸਕਦਾ ਪਰ ਛੁਪਾ ਕੋਈ ਨੀ ਸਕਦਾ 🙏🏻ਇਹਨਾ ਮਹਾਨ ਸੂਰਮਿਆਂ ਨੂੰ 🙏🏻 ਪਰਮਾਤਮਾ ਚੜਦੀਕਲਾ ਵਿੱਚ ਰੱਖੇ ਸਾਰੇ ਸੱਜਣਾਂ ਨੂੰ ਜਿਨਾ ਕਰਕੇ ਇਗਲੈਡ ਦੀ ਧਰਤੀ ਤੇ ਇਤਿਹਾਸਿਕ ਦਿਨ ਚੜਿਆ 🙏🏻ਧੰਨਵਾਦ TO MARK THE 100th Anniversary of the End of Great War a Statue of a First World War SIKH Soldier unveiled in Smethwick 🙏 UNVEILING OF THE ‘ LIONS OF THE GREAT WAR ‘ #WW1SikhMonument

A post shared by Diljit Dosanjh P J D (@diljitdosanjh) on Nov 5, 2018 at 12:28am PST

ਦਰਅਸਲ ਇੰਗਲੈਂਡ ਦੀ ਧਰਤੀ 'ਤੇ ਸਿੱਖ ਕੌਮ ਦਾ ਸਿਰ ਉਸ ਸਮੇਂ ਮਾਣ ਨਾਲ ਉੱਚਾ ਹੋ ਗਿਆ ਜਦੋਂ ਉੱਥੇ ਇਕ ਸਿੱਖ ਸਿਪਾਹੀ ਦੇ ਬੁੱਤ ਨੂੰ ਸਥਾਪਿਤ ਕੀਤਾ ਗਿਆ। ਲੰਡਨ 'ਚ ਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਇਸ ਸਿਪਾਹੀ ਦਾ ਬੁੱਤ ਲਗਾਇਆ ਗਿਆ ਹੈ। 'ਲਾਇਨਸ ਆਫ ਦੀ ਗ੍ਰੇਟ ਵਾਰ' ਨਾਂ 'ਤੇ ਸਥਾਪਿਤ ਕੀਤੇ ਗਏ ਇਸ ਬੁੱਤ ਨੂੰ ਪਹਿਲੇ ਵਿਸ਼ਵ ਯੁੱਧ ਦੀ ਵਰ੍ਹੇਗੰਢ ਮੌਕੇ 'ਤੇ ਸਥਾਪਿਤ ਕੀਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ 'ਚ ਭਾਰਤ ਦੇ ਸਿੱਖ ਸਿਪਾਹੀਆਂ ਨੇ ਇਸ ਵਿਸ਼ਵ ਯੁੱਧ 'ਚ ਹਿੱਸਾ ਲਿਆ ਸੀ। ਇਸ ਬੁੱਤ ਨੂੰ ਸਥਾਪਿਤ ਕਰਨ ਦੇ ਮੌਕੇ ਵੱਡੀ ਗਿਣਤੀ 'ਚ ਸਿੱਖ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸ 'ਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਸਿੱਖ ਸੂਰਮਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਦਾ ਸ਼ਾਇਦ ਕਿਸੇ ਨੂੰ ਵੀ ਪਤਾ ਵੀ ਨਹੀਂ ਸੀ ਅਤੇ ਹੁਣ ਪਹਿਲੇ ਵਿਸ਼ਵ ਯੁੱਧ 'ਚ ਸਿੱਖਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਇੰਗਲੈਂਡ 'ਚ ਵੀ ਸਿੱਖ ਸ਼ਹੀਦ ਦੀ ਯਾਦਗਾਰ ਨੂੰ ਸਥਾਪਿਤ ਕੀਤਾ ਗਿਆ ਹੈ।

 


About The Author

Chanda

Chanda is content editor at Punjab Kesari