ਭਾਵੁਕ ਹੋਏ ਦਿਲਜੀਤ ਦੋਸਾਂਝ, ਕਿਹਾ-''ਲੱਖਾਂ ਕੁੜੀਆਂ ਇਸ ਘਟਨਾ ਦਾ ਹੋਈਆਂ ਨੇ ਸ਼ਿਕਾਰ''

1/21/2018 11:12:26 AM

ਜਲੰਧਰ(ਬਿਊਰੋ)— ਪੰਜਾਬੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਮਾਲ ਦੀ ਅਦਾਕਾਰੀ ਨਾਲ ਲੋਕਾਂ 'ਚ ਖਾਸੀ ਪ੍ਰਸਿੱਧੀ ਖੱਟ ਰਿਹਾ ਹੈ। ਪਾਲੀਵੁੱਡ ਇੰਡਸਟਰੀ 'ਚ ਸ਼ੋਹਰਤ ਹਾਸਲ ਕਰਨ ਵਾਲੇ ਇਹ ਅਦਾਕਾਰ ਹੁਣ ਬਾਲੀਵੁੱਡ 'ਚ ਵੀ ਆਪਣੀ ਕਿਸਮਤ ਅਜਮਾ ਰਿਹਾ ਹੈ। ਹਾਲ ਹੀ 'ਚ 'ਰਾਈਜ਼ਿੰਗ ਸਟਾਰ ਸੀਜ਼ਨ 2' ਸ਼ੋਅ ਦੌਰਾਨ ਇਕ ਮੁਕਾਬਲੇਬਾਜ਼ ਨੇ ਗੀਤ ਗਾਇਆ ''ਹਰ ਕਿਸੀ ਕੋ ਨਹੀਂ ਮਿਲਤਾ ਯਹਾਂ ਪਿਆਰ ਜ਼ਿੰਦਗੀ ਮੇਂ...''। ਇਹ ਗੀਤ ਸੁਣ ਕੇ ਰਾਈਜ਼ਿੰਗ ਸਟਾਰ ਦੇ ਜੱਜ ਥੋੜ੍ਹਾ ਭਾਵੁਕ ਹੋ ਗਏ।

PunjabKesari

ਇਸ ਦੌਰਾਨ ਦਿਲਜੀਤ ਦੋਸਾਂਝ ਨੇ ਕਿਹਾ, ''ਸਾਡੇ ਦੇਸ਼ 'ਚ ਅਜਿਹੀਆਂ ਲੱਖਾਂ ਲੜਕੀਆਂ ਹਨ, ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹਨ। ਦੇਸ਼ 'ਚ ਅਜਿਹੀਆਂ ਬਹੁਤ ਲੜਕੀਆਂ ਹਨ, ਜੋ ਆਪਣੇ ਪਿਤਾ ਦੀ ਪੱਗ ਤੇ ਭਰਾ ਦੀ ਇੱਜ਼ਤ ਦਾ ਖਿਆਲ ਰੱਖ ਕੇ ਕੁਝ ਬੋਲ ਨਹੀਂ ਸਕਦੀਆਂ ਪਰ ਮੈਨੂੰ ਲੱਗਦਾ ਹੈ ਕਿ ਜੋ ਲੋਕ ਇਸ ਤਰ੍ਹਾਂ ਦੀ ਹਰਕਤ ਕਰਦੇ ਹਨ ਉਹ ਤਾਕਤਵਰ ਨਹੀਂ ਹੁੰਦੇ ਸਗੋਂ ਤਾਕਤਵਰ ਉਹ ਇਨਸਾਨ ਹੁੰਦੇ ਹਨ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਝੱਲਦੇ ਹਨ।''
PunjabKesari

ਦਿਲਜੀਤ ਦੋਸਾਂਝ ਨੇ ਹਿੰਦੀ ਫਿਲਮ 'ਉੜਤਾ ਪੰਜਾਬ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹੁਣ ਦਿਲਜੀਤ ਇਕ ਹੋਰ ਬਾਲੀਵੁੱਡ ਫਿਲਮ 'ਵੈੱਲਕਮ ਟੂ ਨਿਊਯਾਰਕ' 'ਚ ਸੋਨਾਕਸ਼ੀ ਸਿਨਹਾ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਕ ਹੋਰ ਫਿਲਮ 'ਚ ਉਹ ਨਿਰਮਾਤਾ ਰਮੇਸ਼ ਤੋਰਾਨੀ ਨਾਲ ਕੰਮ ਕਰ ਰਹੇ ਹਨ, ਜਿਸ ਦਾ ਨਾਂ ਅਜੇ ਤੱਕ ਫਾਈਨਲ ਨਹੀਂ ਹੋਇਆ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਵਿਆਹ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News