ਇਸ ਕਾਰਨ ਬਾਲੀਵੁੱਡ ਦੇ ਇਨ੍ਹਾਂ ਮਸ਼ਹੂਰ ਘਰਾਣਿਆਂ 'ਚ ਬੰਦ ਹੋਇਆ ਹੋਲੀ ਸੈਲੀਬ੍ਰੇਸ਼ਨ

Thursday, March 21, 2019 3:59 PM

ਜਲੰਧਰ(ਬਿਊਰੋ)— ਫਿਲਮੀ ਅਤੇ ਟੀ.ਵੀ. ਸਟਾਰਜ਼ ਦਾ ਹੋਲੀ ਸੈਲੀਬ੍ਰੇਸ਼ਨ ਸਭ ਤੋਂ ਜਿਆਦਾ ਚਰਚਾ 'ਚ ਰਹਿੰਦਾ ਹੈ। ਸੋਸ਼ਲ ਮੀਡੀਆ ਦੇ ਦੌਰ 'ਚ ਹੁਣ ਤਾਂ ਕੁਝ ਸਟਾਰਜ਼ ਦੀ ਹੋਲੀ ਪਾਰਟੀ ਇੰਟਰਨੈੱਟ ਤੇ ਵਾਇਰਲ ਹੁੰਦੀ ਹੈ।ਇਕ ਦੌਰ ਸੀ ਜਦੋਂ ਫਿਲਮੀ ਘਰਾਣਿਆਂ ਦੀ ਹੋਲੀ ਪਾਰਟੀ 'ਚ ਖੂਬ ਰੌਣਕ ਦੇਖਣ ਨੂੰ ਮਿਲਦੀ ਸੀ। ਇਸ 'ਚ ਪ੍ਰਿਥਵੀ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ ਦੀ ਹੋਲੀ ਪਾਰਟੀਆਂ ਸ਼ਾਮਿਲ ਹਨ ਪਰ ਬੀਤੇ ਸਮੇਂ ਦੇ ਨਾਲ ਹੀ ਇਹ ਹੋਲੀ ਸੈਲੀਬ੍ਰੇਸ਼ਨ ਅਚਾਨਕ ਬੰਦ ਹੋ ਗਏ। ਆਓ ਜਾਣਦੇ ਹਾਂ ਇਸ ਦਾ ਕਾਰਨ..
1. ਰਾਜ ਕਪੂਰ ਦੀ ਹੋਲੀ-
ਆਰ.ਕੇ. ਸਟੂਡੀਓ 'ਚ ਹੋਣ ਵਾਲੀ ਇਸ ਹੋਲੀ ਪਾਰਟੀ ਦੀ ਚਰਚਾ ਅੱਜ ਵੀ ਹੁੰਦੀ ਹੈ।ਇਸ ਪਾਰਟੀ 'ਚ ਸ਼ਿਰਕਤ ਕਰਨ ਲਈ ਸਿਤਾਰਿਆਂ ਨੂੰ ਬਕਾਇਦਾ ਇਨਵਾਈਟ ਕੀਤਾ ਜਾਂਦਾ ਸੀ। ਸਵੇਰੇ ਤੋਂ ਸ਼ਾਮ ਤੱਕ ਗੀਤਾਂ ਨਾਲ ਮਹਿਫਲ ਲੱਗਦੀ ਸੀ। ਇਹ ਹੋਲੀ ਪਾਰਟੀ ਨੂੰ ਰਾਜ ਕਪੂਰ ਹੋਸਟ ਕਰਦੇ ਸਨ ਪਰ ਸਾਲ 1988 'ਚ ਰਾਜ ਕਪੂਰ ਦੇ ਦੇਹਾਂਤ ਨਾਲ ਹੀ ਇਹ ਸੈਲੀਬ੍ਰੇਸ਼ਨ ਬੰਦ ਹੋ ਗਿਆ।
PunjabKesari
2. ਯਸ਼ ਚੋਪੜਾ ਦੀ ਹੋਲੀ ਪਾਰਟੀ-
ਮਸ਼ਹੂਰ ਫਿਲਮਕਾਰ ਯਸ਼ ਚੋਪੜਾ ਉਸ ਦੌਰ 'ਚ ਯਸ਼ਰਾਜ ਸਟੂਡੀਓ 'ਚ ਹੋਲੀ ਪਾਰਟੀ ਕਰਿਆ ਕਰਦੇ ਸਨ ਜਿੱਥੇ ਬਾਲੀਵੁੱਡ ਦੇ ਤਮਾਮ ਸਿਤਾਰੇ, ਸਟਾਫ ਪਰਸਨ ਸ਼ਾਮਿਲ ਹੁੰਦੇ ਸਨ ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਹੋਲੀ ਪਾਰਟੀ ਵੀ ਬੰਦ ਹੋ ਗਈ।

PunjabKesari
3. ਸੁਭਾਸ਼ ਘਈ ਦੀ ਹੋਲੀ ਪਾਰਟੀ-
ਫਿਲਮਮੇਕਰ ਸੁਭਾਸ਼ ਘਈ ਪਹਿਲਾਂ ਆਪਣੇ ਬੰਗਲੇ ਤੇ ਹੋਲੀ ਪਾਰਟੀ ਕਰਦੇ ਸਨ ਪਰ ਬਾਅਦ 'ਚ ਇਹ ਸੈਲੀਬ੍ਰੇਸ਼ਨ ਬੰਦ ਕਰ ਦਿੱਤਾ ਗਿਆ। ਇਸ ਹੋਲੀ ਪਾਰਟੀ 'ਚ ਨਾਮੀ ਸਿਤਾਰਿਆਂ ਤੋਂ ਇਲਾਵਾ ਟੈਕਨੀਸ਼ੀਅਨਜ਼ ਅਤੇ ਡਿਜ਼ਾਈਨਰ ਵੀ ਸ਼ਾਮਿਲ ਹੁੰਦੇ ਸਨ।

PunjabKesari
4. ਅਮਿਤਾਭ ਬੱਚਨ ਦੀ ਹੋਲੀ ਪਾਰਟੀ-
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਕਈ ਸਾਲਾਂ ਪਹਿਲਾਂ ਆਪਣੇ ਜੁਹੂ ਸਥਿਤ ਬੰਗਲੇ 'ਚ ਗ੍ਰੈਂਡ ਹੋਲੀ ਪਾਰਟੀ ਦਾ ਆਯੋਜਨ ਕਰਦੇ ਸਨ। ਜਿਸ 'ਚ ਕਈ ਮਸ਼ਹੂਰ ਸਿਤਾਰੇ ਸ਼ਿਰਕਤ ਕਰਦੇ ਸਨ ਪਰ 2008 ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਬੱਚਨ ਫੈਮਿਲੀ ਨੇ ਹੋਲੀ ਪਾਰਟੀ ਬੰਦ ਕਰ ਦਿੱਤੀ।

PunjabKesari


Edited By

Manju

Manju is news editor at Jagbani

Read More