Movie Review : '102 ਨਾਟ ਆਊਟ'

5/4/2018 1:34:35 PM

ਮੁੰਬਈ (ਬਿਊਰੋ)— ਉਮੇਸ਼ ਸ਼ੁਕਲਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ '102 ਨਾਟ ਆਊਟ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ, ਰਿਸ਼ੀ ਕਪੂਰ, ਜਿਮਿਤ ਤ੍ਰਿਵੇਦੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਮੁੰਬਈ ਦੇ ਰਹਿਣ ਵਾਲੇ 102 ਸਾਲ ਦੇ ਦੱਤਾਤਰਿਆ ਜਗਜੀਵਨ ਵਖਾਰੀਆ (ਅਮਿਤਾਭ ਬੱਚਨ) ਅਤੇ ਉਸਦੇ 75 ਸਾਲ ਦੇ ਬੇਟੇ ਬਾਬੂਲਾਲ ਦੱਤਾਤਰਿਆ ਵਖਾਰੀਆ (ਰਿਸ਼ੀ ਕਪੂਰ) ਦੀ ਹੈ। ਦੋਵੇਂ ਮੁੰਬਈ ਦੇ ਵਿਲੇ ਪਾਰਲੇ ਸਥਿਤ ਸ਼ਾਂਤੀ ਨਿਵਾਸ 'ਚ ਰਹਿੰਦੇ ਹਨ। ਇਕ ਦਿਨ ਜਦੋਂ ਦੱਤਾਤ੍ਰੇਯ ਨੂੰ ਪਤਾ ਲਗਦਾ ਹੈ ਕਿ ਚੀਨ 'ਚ ਰਹਿਣ ਵਾਲੇ ਅੋਂਗ ਚੋਂਗ ਤੁੰਗ ਕੋਲ 118 ਸਾਲ ਤੱਕ ਜਿਉਂਦੇ ਰਹਿਣ ਦਾ ਵਰਲਡ ਰਿਕਾਰਡ ਹੈ, ਤਾਂ ਉਦੋਂ ਹੀ ਉਹ ਇਸ ਰਿਕਾਰਡ ਨੂੰ ਤੋੜਨ ਦਾ ਮੰਨ ਬਣਾ ਲੈਂਦਾ ਹੈ। ਇਸ ਲਈ ਦੱਤਾਤਰਿਆ ਆਪਣੇ 75 ਸਾਲ ਦੇ ਬੇਟੇ ਨੂੰ ਵ੍ਰਿਦਆਸ਼ਰਮ ਭੇਜਨ ਦੀ ਮੰਗ ਰੱਖਦੇ ਹਨ, ਜਦੋਂ ਉਹ ਜਾਣ ਲਈ ਮਨ੍ਹਾ ਕਰਦਾ ਹੈ ਤਾਂ ਧੀਰੂ (ਜਿਮਿਤ ਤ੍ਰਿਵੇਦੀ) ਨਾਲ ਮਿਲ ਕੇ ਦੱਤਾਤਰਿਆ, ਬਾਬੂਲਾਲ ਦੇ ਸਾਹਮਣੇ ਇਕ ਤੋਂ ਬਾਅਦ ਇਕ ਸ਼ਰਤਾਂ ਰੱਖਦੇ ਰਹਿੰਦੇ ਹਨ ਜਿਸਨੂੰ ਬਾਬੂਲਾਲ ਪੂਰਾ ਕਰਦਾ ਹੈ। ਹੁਣ ਕੀ ਦੱਤਾਤਰਿਆ ਵਰਲਡ ਰਿਕਾਰਡ ਤੋੜ ਪਾਵੇਗਾ, ਕਹਾਣੀ 'ਚ ਕਈ ਮੋੜ ਅਤੇ ਟਵਿਟਸ ਆਉਂਦੇ ਹਨ। ਇਹ ਸਭ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੇ ਨਾਂ ਮੁਤਾਬਕ ਇਹ ਸਿਰਫ 102 ਮਿੰਟ ਦੀ ਫਿਲਮ ਹੈ ਅਤੇ ਜਿਸ ਤਰ੍ਹਾਂ ਨਾਲ 3 ਲੋਕਾਂ ਨੂੰ ਲੈ ਕੇ ਉਮੇਸ਼ ਨੇ ਇਹ ਕਹਾਣੀ ਪਰਦੇ 'ਤੇ ਪੇਸ਼ ਕੀਤੀ ਹੈ। ਉਹ ਕਾਬਿਲ-ਏ-ਤਾਰੀਫ ਹੈ। ਫਿਲਮ ਦੀ ਸਕ੍ਰਿਪਟ ਅਤੇ ਸਕ੍ਰੀਨਪਲੇਅ ਕਾਫੀ ਜ਼ਬਰਦਸਤ ਹੈ। ਡਾਇਲਾਗ ਅਜਿਹੇ ਹਨ ਕਿ ਜਿਸਨੂੰ ਸੁਣ ਤੁਸੀਂ ਹਸਦੇ ਹੋ ਅਤੇ ਦੁੱਖ 'ਚ ਵੀ ਤੁਹਾਡੇ ਚਿਹਰੇ 'ਤੇ ਖੁਸ਼ੀ ਰਹਿੰਦੀ ਹੈ। ਇਸ ਫਿਲਮ 'ਚ ਰਿਸ਼ੀ ਅਤੇ ਅਮਿਤਾਭ ਦੀ ਅਦਾਕਾਰੀ ਲਈ ਕੁਝ ਵੀ ਲਿਖਣਾ ਘੱਟ ਹੀ ਹੋਵੇਗਾ। ਗੁਜਰਾਤੀ ਫਿਲਮ ਇੰਡਸਟਰੀ ਦੇ ਅਭਿਨੇਤਾ ਜਿਮਿਤ ਤ੍ਰਿਵੇਦੀ ਨੇ ਕਾਫੀ ਵਧੀਆ ਅਭਿਨੈ ਕੀਤਾ ਹੈ। ਫਿਲਮ ਦੀ ਖਾਸੀਅਤ ਹੈ ਕਿ ਤੁਸੀਂ ਇਸਨੂੰ ਆਪਣੇ ਪਰਿਵਾਰ ਨਾਲ ਦੇਖ ਸਕਦੇ ਹੋ ਅਤੇ ਇਸ 'ਚ ਕਈ ਅਜਿਹੇ ਪੱਲ ਹਨ ਜੋ ਤੁਹਾਨੂੰ ਆਪਣੇ ਪਰਿਵਾਰ ਦੀ ਯਾਦ ਦਿਵਾਉਂਦੇ ਹਨ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 25 ਕਰੋੜ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰੇਗੀ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News