ਲੋਕਾਂ ਦੇ ਦਿਲਾਂ 'ਚ ਘਰ ਕਰ ਰਿਹਾ ਹੈ 'ਦੋ ਦੂਣੀ ਪੰਜ' ਦਾ ਟੀਜ਼ਰ (ਵੀਡੀਓ)

12/15/2018 4:20:05 PM

ਜਲੰਧਰ (ਬਿਊਰੋ) : ਮਿੱਠ ਬੋਲੜੇ ਤੇ ਰੋਹਬਦਾਰ ਗੀਤਾਂ ਨਾਲ ਦਿਲਾਂ ਨੂੰ ਠੱਗਣ ਵਾਲੇ ਅੰਮ੍ਰਿਤ ਮਾਨ ਦਰਸ਼ਕਾਂ ਸਟਾਰਰ ਫਿਲਮ 'ਦੋ ਦੂਣੀ ਪੰਜ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਅੰਮ੍ਰਿਤ ਮਾਨ ਦੀ ਫਿਲਮ 'ਦੋ ਦੂਣੀ ਪੰਜ' ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ 10 ਦਸੰਬਰ ਨੂੰ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ 'ਚ ਅੰਮ੍ਰਿਤ ਮਾਨ ਤੇ ਕਰਮਜੀਤ ਅਨਮੋਲ ਦੀ ਹੁਣ ਤੱਕ ਦੀ ਸਭ ਤੋਂ ਵੱਖਰੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਇਸ ਵੀਡੀਓ 'ਚ ਅੰਮ੍ਰਿਤ ਮਾਨ ਤੇ ਲਾਲੇ ਕਰਮਜੀਤ ਅਨਮੋਲ ਕੋਲ ਨੋਕਰੀ ਲਈ ਜਾਂਦਾ ਹੈ ਪਰ ਲਾਲਾ ਅੰਮ੍ਰਿਤ ਮਾਨ ਦੀ ਸਿੱਖਿਆ ਜਾਣ ਕੇ ਉਸ ਨੂੰ ਨੋਕਰੀ ਦੇਣ ਤੋਂ ਇਨਕਾਰ ਕਰ ਦਿੰਦੇ ਹਨ। ਹੁਣ ਤੱਕ 'ਦੋ ਦੂਣੀ ਪੰਜ' ਦੇ ਟੀਜ਼ਰ ਨੂੰ 1 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

  'ਦੋ ਦੂਣੀ ਪੰਜ' ਦਾ ਵੀਡੀਓ ਟੀਜ਼ਰ-

ਦੱਸ ਦਈਏ ਕੁਝ ਸਮੇਂ ਪਹਿਲਾਂ ਹੀ ਕਰਮਜੀਤ ਅਨਮੋਲ ਤੇ ਅੰਮ੍ਰਿਤ ਮਾਨ ਨੇ ਫਿਲਮ 'ਦੋ ਦੂਣੀ ਪੰਜ' ਦਾ ਪਹਿਲਾ ਲੁੱਕ ਸ਼ੇਅਰ ਕੀਤਾ ਸੀ, ਜਿਸ ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ। ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਈਸ਼ਾ ਰਿਖੀ, ਰਾਣਾ ਰਣਬੀਰ, ਸਰਦਾਰ ਸੋਹੀ, ਹਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਨੀ, ਰੁਪਿੰਦਰ ਰੁਪੀ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ 'ਦੋ ਦੂਣੀ ਪੰਜ' ਅਗਲੇ ਸਾਲ 11 ਜਨਵਰੀ ਵ੍ਹਾਈਟ ਹਿੱਲ ਮਿਊਜ਼ਿਕ ਦੇ ਬੇਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

PunjabKesari,ਦੋ ਦੂਣੀ ਪੰਜ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,do dooni panj hd photo image download



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News