ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀਆਂ ਕਲੋਲਾਂ ਦੀ ਵੀਡੀਓ ਵਾਇਰਲ

11/30/2018 4:43:05 PM

ਜਲੰਧਰ (ਬਿਊਰੋ)— ਮਿੱਠ ਬੋਲੜੇ ਤੇ ਰੋਹਬਦਾਰ ਗੀਤਾਂ ਨਾਲ ਦਿਲਾਂ ਨੂੰ ਠੱਗਣ ਵਾਲੇ ਅੰਮ੍ਰਿਤ ਮਾਨ ਦਰਸ਼ਕਾਂ ਸਟਾਰਰ ਫਿਲਮ 'ਦੋ ਦੂਣੀ ਪੰਜ' ਨਾਲ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਅੰਮ੍ਰਿਤ ਮਾਨ ਦੀ ਫਿਲਮ 'ਦੋ ਦੂਣੀ ਪੰਜ' ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਕੋ ਸਟਾਰ ਨੂੰ ਪ੍ਰੇਸ਼ਾਨ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਫਿਲਮ ਦੇ ਸੈੱਟ ਦੀ ਹੈ।

  ਫਿਲਮ 'ਚ ਮਸਤੀ ਕਰਦੇ ਨਜ਼ਰ ਆਏ ਸ੍ਟਾਰਸ -

ਦੱਸ ਦੇਈਏ ਕਿ ਇਸ ਫਿਲਮ 'ਚ ਕਰਮਜੀਤ ਅਨਮੋਲ, ਅੰਮ੍ਰਿਤ ਮਾਨ ਅਤੇ ਅਤੇ ਈਸ਼ਾ ਰਿਖੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਖੁਦ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਕਾਰਮਜੀਤ ਫਿਲਮ ਦੀ ਅਦਾਕਾਰਾ ਤੋਂ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਉੱਥੇ ਹੀ ਈਸ਼ਾ ਰਿਖੀ ਨੇ ਆਪਣਾ ਦੁੱਖ ਬਿਆਨ ਕਰਦਿਆਂ ਅੰਮ੍ਰਿਤ ਮਾਨ 'ਤੇ ਉਨ੍ਹਾਂ ਨੂੰ ਤੰਗ ਕਰਨ ਦੇ ਇਲਜ਼ਾਮ ਲਾਏ ਹਨ। ਅੰਮ੍ਰਿਤ ਮਾਨ ਨੇ ਵੀ ਆਪਣਾ ਬਚਾ ਕੀਤਾ ਹੈ ਤੇ ਆਪਣੇ-ਆਪ ਨੂੰ ਬੜਾ ਹੀ ਬੀਬਾ ਮੁੰਡਾ ਦੱਸਿਆ ਹੈ।

 

 
 
 
 
 
 
 
 
 
 
 
 
 
 

On the set of 2dooni 5 Releasing On 11th January 2019

A post shared by Karamjit Anmol (@karamjitanmol) on Nov 29, 2018 at 7:54pm PST

ਦੱਸ ਦਈਏ ਕੁਝ ਸਮੇਂ ਪਹਿਲਾਂ ਹੀ ਕਰਮਜੀਤ ਅਨਮੋਲ ਤੇ ਅੰਮ੍ਰਿਤ ਮਾਨ ਨੇ ਫਿਲਮ 'ਦੋ ਦੂਣੀ ਪੰਜ' ਦਾ ਪਹਿਲਾ ਲੁੱਕ ਸ਼ੇਅਰ ਕੀਤਾ ਸੀ, ਜਿਸ ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ। ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਫਿਲਮ 'ਆਟੇ ਦੀ ਚਿੜੀ' ਦੀ ਸਫਲਤਾ ਤੋਂ ਬਾਅਦ ਅੰਮ੍ਰਿਤ ਮਾਨ ਦੀ ਇਹ ਤੀਸਰੀ ਪੰਜਾਬੀ ਫਿਲਮ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News