ਅਸਲ ਜ਼ਿੰਦਗੀ ''ਚ ਬਹੁਤ ਡਰਪੋਕ ਹਨ ਬਾਲੀਵੁੱਡ ਦੇ ਇਹ ਸਿਤਾਰੇ

7/18/2019 10:00:43 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕੁਝ ਅਜਿਹੇ ਸਿਤਾਰੇ ਹਨ, ਜਿੰਨ੍ਹਾਂ ਦੇ ਕੁਝ ਰਾਜ਼ ਹਨ, ਜਿੰਨ੍ਹਾਂ ਬਾਰੇ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ । ਬਾਲੀਵੁੱਡ ਦੇ ਕੁਝ ਅਜਿਹੇ ਕਲਾਕਾਰ ਹਨ, ਜੋ ਬਹੁਤ ਹੀ ਡਰਪੋਕ ਹਨ । ਇਸ ਆਰਟੀਕਲ 'ਚ ਤੁਹਾਨੂੰ ਦੱਸਾਂਗੇ ਕਿਸ ਅਦਾਕਾਰ ਨੂੰ ਕਿਸ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ ।

ਰਣਬੀਰ ਕਪੂਰ

ਸੰਜੂ 'ਚ ਆਪਣੇ ਕਿਰਦਾਰ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਰਣਬੀਰ ਕਪੂਰ ਨੂੰ ਵੀ ਡਰ ਲੱਗਦਾ ਹੈ।  ਜੀ ਹਾਂ, ਰਣਬੀਰ ਕਪੂਰ ਨੂੰ ਕਾਕਰੋਚ ਤੇ ਮੱਕੜੀ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ। ਇਸ ਦਾ ਖੁਲਾਸਾ ਖੁਦ ਰਣਬੀਰ ਕਪੂਰ ਨੇ ਇਕ ਇੰਟਰਵਿਊ ਵਿਚ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਵੀ ਉਹ ਮੱਕੜੀ ਜਾਂ ਕਾਕਰੋਚ ਦੇਖ ਲੈਂਦੇ ਹਨ ਤਾਂ ਬੈੱਡ ਤੇ ਚੜ੍ਹ ਜਾਂਦੇ ਹਨ।PunjabKesari


ਵਿਦਿਆ ਬਾਲਣ

ਵਿਦਿਆ ਬਾਲਣ ਨੂੰ ਬਿੱਲੀਆਂ ਤੋਂ ਬਹੁਤ ਡਰ ਲੱਗਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਹਨ੍ਹੇਰੇ ਤੋਂ ਵੀ ਬਹੁਤ ਡਰ ਲੱਗਦਾ ਹੈ।PunjabKesari


ਕਟਰੀਨਾ ਕੈਫ

ਕਟਰੀਨਾ ਕੈਫ ਨੂੰ ਟਮਾਟਰ ਤੋਂ ਬਹੁਤ ਡਰ ਲਗਦਾ ਹੈ। ਕੈਟਰੀਨਾ ਨੂੰ ਟਮਾਟਰ ਤੋਂ ਇਨਾਂ ਡਰ ਲਗਦਾ ਹੈ ਕਿ ਉਹ ਇਸ ਨੂੰ ਆਪਣੇ ਖਾਣੇ 'ਚ ਵੀ ਨਹੀਂ ਵਰਤਦੀ । ਕੈਟਰੀਨਾ ਨੇ ਇਸ ਵਜ੍ਹਾ ਕਰਕੇ ਇਕ ਵਾਰ ਟਮਾਟਰ ਕੈਚਅਪ ਦਾ ਵਿਗਿਆਪਨ ਕਰਨ ਤੋਂ ਵੀ ਮਨਾ ਕਰ ਦਿੱਤਾ ਸੀ।PunjabKesari


ਸੋਨਮ ਕਪੂਰ

ਸੋਨਮ ਕਪੂਰ ਨੂੰ ਲਿਫਟ ਤੋਂ ਡਰ ਲੱਗਦਾ ਹੈ । ਤੁਹਾਨੂੰ ਜਾਣਕੇ ਹੈਰਾਨੀ ਹੋਵੇਗ ਿਕਿ ਭਾਵੇਂ ਜਿੰਨੀ ਮਰਜੀ ਉਚਾਈ ਹੋਵੇ ਸੋਨਮ ਕਦੇ ਵੀ ਲਿਫਟ ਦੀ ਵਰਤੋਂ ਨਹੀਂ ਕਰਦੀ । ਉਨ੍ਹਾਂ ਨੂੰ ਲਿਫਟ ਦਾ ਫੋਬੀਆ ਹੈ ।PunjabKesari


ਸ਼ਾਹਰੁਖ ਖਾਨ

ਫਿਲਮਾਂ 'ਚ ਬੇਸ਼ੱਕ ਸ਼ਾਹਰੁਖ ਖਾਨ ਘੋੜੇ ਦੀ ਸਵਾਰੀ ਕਰਦੇ ਹੋਏ ਨਜ਼ਰ ਆ ਜਾਂਦੇ ਹਨ ਪਰ ਅਸਲ ਜ਼ਿੰਦਗੀ 'ਚ ਉਹ ਘੋੜਿਆਂ ਤੋਂ ਕਾਫੀ ਡਰਦੇ ਹਨ।PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News