ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇਨ੍ਹਾਂ 5 ਸਿਤਾਰਿਆਂ ਨੇ ਕੀਤਾ ਦੂਜਾ ਵਿਆਹ, ਬਸ ਇਕ ਨੇ ਲਈ ਸੀ ਇਜਾਜ਼ਤ

Sunday, September 15, 2019 10:59 AM

ਮੁੰਬਈ(ਬਿਊਰੋ)- ਫਿਲਮ ਜਗਤ ਲਈ ਅਫੇਅਰ, ਵਿਆਹ ਤੇ ਤਲਾਕ ਵਰਗੀਆਂ ਵਰਗੀਆ ਚੀਜ਼ਾਂ ਆਮ ਰਹੀਆਂ ਹਨ। ਹਿੰਦੀ ਸਿਨੇਮਾ ਅਤੇ ਅੱਜ ਦੇ ਬਾਲੀਵੁੱਡ ’ਚ ਇਕ ਬਸ ਇਹੀ ਚੀਜ਼ ਹੈ ਜੋ ਅੱਜ ਤੱਕ ਵੀ ਨਹੀਂ ਬਦਲੀ ਹੈ। ਕਿਸੇ ਅਭਿਨੇਤਾ ਅਤੇ ਅਭਿਨੇਤਰੀ ਦਾ ਨਾਮ ਅਫੇਅਰ ਨੂੰ ਲੈ ਕੇ ਕਦੋਂ ਚਰਚਾਂ ਅਜਿਹੇ ’ਚ ਆ ਜਾਣ ਕੁਝ ਕਿਹਾ ਨਹੀਂ ਜਾ ਸਕਦਾ। ਪਹਿਲੀ ਪਤਨੀ ਨੂੰ ਬਿਨ੍ਹਾਂ ਤਲਾਕ ਦਿੱਤੇ ਵਿਆਹ ਕਰਵਾਉਣ ਦੇ ਮਾਮਲੇ ਵੀ ਬਹੁਤ ਹਨ । ਇਸ ’ਚ ਆਰਟੀਕਲ ’ਚ ਤੁਹਾਨੂੰ ਇਸੇ ਤਰ੍ਹਾਂ ਦੇ ਮਾਮਲਿਆਂ ਤੋਂ ਜਾਣੂ ਕਰਾਵਾਂਗੇ ।

ਧਰਮਿੰਦਰ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰਮਿੰਦਰ ਦੀ । ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ । ਪ੍ਰਕਾਸ਼ ਕੌਰ ਦੋਵਾਂ ਦੇ ਅਫੇਅਰ ਤੋਂ ਕਾਫੀ ਦੁਖੀ ਸੀ ਪਰ ਧਰਮਿੰਦਰ ਨੇ ਹੇਮਾ ਨਾਲ ਵਿਆਹ ਕਰਵਾਉਣ ਲਈ ਹਰ ਹੀਲਾ ਵਰਤਿਆ ਉਨ੍ਹਾਂ ਨੇ ਧਰਮ ਬਦਲ ਕੇ ਬਿਨ੍ਹਾਂ ਤਲਾਕ ਦਿੱਤੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ ।
PunjabKesari

ਰਾਜ ਬੱਬਰ

ਇਸੇ ਤਰ੍ਹਾਂ ਧਰਮਿੰਦਰ ਤੋਂ ਬਾਅਦ ਵਾਰੀ ਆਉਂਦੀ ਹੈ ਰਾਜ ਬੱਬਰ ਦੀ । ਰਾਜ ਬੱਬਰ ਦੀ ਪਹਿਲੀ ਪਤਨੀ ਦਾ ਨਾਂਅ ਨਾਦਿਰਾ ਹੈ । ਰਾਜ ਬੱਬਰ ਵਿਆਹੇ ਹੋਣ ਦੇ ਬਾਵਜੂਦ ਆਪਣਾ ਦਿਲ ਸੰਭਾਲ ਨਾ ਸਕੇ ਤੇ ਉਨ੍ਹਾਂ ਨੇ ਇਹ ਦਿਲ ਸਮਿਤਾ ਪਾਟਿਲ ਨੂੰ ਦੇ ਦਿੱਤਾ । ਰਾਜ ਬੱਬਰ ਨੇ ਸਮਿਤਾ ਪਾਟਿਲ ਨਾਲ ਵਿਆਹ ਵੀ ਕਰਵਾਇਆ ਪਰ ਨਾਦਿਰਾ ਨੇ ਰਾਜ ਬੱਬਰ ਤੋਂ ਤਲਾਕ ਨਾ ਲਿਆ । ਸਮਿਤਾ ਪਾਟਿਲ ਤੇ ਰਾਜ ਬੱਬਰ ਦਾ ਇਕ ਬੇਟਾ ਪ੍ਰਤੀਕ ਬੱਬਰ ਹੈ । ਬੇਟੇ ਦੇ ਜਨਮ ਤੋਂ ਕੁਝ ਚਿਰ ਬਾਅਦ ਹੀ ਸਮਿਤਾ ਦਾ ਦਿਹਾਂਤ ਹੋ ਗਿਆ ਸੀ ।
PunjabKesari

ਸਲੀਮ ਖਾਨ

ਇਸੇ ਲਿਸਟ ’ਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖਾਨ ਵੀ ਆਉਂਦੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਸਲਮਾ ਖਾਨ ਹੈ । ਸਲਮਾ ਖਾਨ ਤੋਂ ਇਜ਼ਾਜਤ ਲੈਣ ਤੋਂ ਬਾਅਦ ਸਲੀਮ ਖਾਨ ਨੇ ਵੀ ਬਿਨ੍ਹਾਂ ਤਲਾਕ ਲਏ ਹੈਲਨ ਨਾਲ ਵਿਆਹ ਕਰ ਲਿਆ ਸੀ।
PunjabKesari

ਸੰਜੈ ਖਾਨ

ਇਸ ਲਿਸਟ ’ਚ ਸੰਜੈ ਖਾਨ ਦਾ ਨਾਂਅ ਵੀ ਆਉਂਦਾ ਹੈ । ਸੰਜੇ ਦਾ ਪਹਿਲਾ ਵਿਆਹ ਜਰੀਨ ਕਟਰਕ ਨਾਲ ਹੋਇਆ ਸੀ ਪਰ ਇਸ ਸਭ ਦੇ ਚਲਦੇ ਉਨ੍ਹਾਂ ਦਾ ਨਾਂਅ ਜ਼ੀਨਤ ਅਮਾਨ ਨਾਲ ਜੁੜਨ ਲੱਗ ਗਿਆ । ਸੰਜੇ ਨੇ ਵੀ ਬਿਨ੍ਹਾਂ ਤਲਾਕ ਲਏ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਦੋ ਸਾਲ ਹੀ ਚਲ ਸਕਿਆ।
PunjabKesari

ਮਹੇਸ਼ ਭੱਟ

ਆਖਿਰ ’ਚ ਇਸ ਲਿਸਟ ’ਚ ਡਾਇਰੈਕਟਰ ਮਹੇਸ਼ ਭੱਟ ਆਉਂਦੇ ਹਨ । ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਰਨ ਨਾਲ ਵਿਆਹ ਕਰਵਾਇਆ । ਇਸ ਤੋਂ ਬਾਅਦ ਉਨ੍ਹਾਂ ਦਾ ਨਾਂਅ ਪਰਵੀਨ ਬਾਬੀ ਨਾਲ ਜੁੜਨ ਲੱਗਾ ਪਰ ਇਹ ਰਿਸ਼ਤਾ ਚੱਲ ਨਾ ਸਕਿਆ । ਇਸ ਤੋਂ ਬਾਅਦ ਮਹੇਸ਼ ਭੱਟ ਨੇ ਮੁਸਲਿਮ ਧਰਮ ਅਪਣਾ ਕੇ ਕਿਰਨ ਨੂੰ ਤਲਾਕ ਦਿੱਤੇ ਬਗੈਰ ਹੀ ਸੋਨੀ ਰਾਜਦਾਨ ਵਿਆਹ ਕਰ ਲਿਆ ।
PunjabKesari


About The Author

manju bala

manju bala is content editor at Punjab Kesari