ਇਤਿਹਾਸਕ ਦਿਨ 6 ਅਕਤੂਬਰ, ਅੱਜ ਦੇ ਦਿਨ ਹੀ ਅਮਰੀਕਨ ਸਿਨੇਮਾ ਨੂੰ ਮਿਲੀ ਸੀ ਜ਼ੁਬਾਨ

Saturday, October 6, 2018 3:01 PM
ਇਤਿਹਾਸਕ ਦਿਨ 6 ਅਕਤੂਬਰ, ਅੱਜ ਦੇ ਦਿਨ ਹੀ ਅਮਰੀਕਨ ਸਿਨੇਮਾ ਨੂੰ ਮਿਲੀ ਸੀ ਜ਼ੁਬਾਨ

ਮੁੰਬਈ(ਬਿਊਰੋ)— ਸਿਨੇਮਾ ਤਾਂ ਹਰ ਥਾਂ 'ਤੇ ਖਾਸ ਹੁੰਦਾ ਹੀ ਹੈ ਅਤੇ ਨਾਲ ਹੀ ਖਾਸ ਹੁੰਦਾ ਹੈ ਹਰ ਦੇਸ਼ ਦੇ ਸਿਨੇਮਾ ਦਾ ਇਤਿਹਾਸ। ਕੁਝ ਅਜਿਹਾ ਹੀ ਖਾਸ ਅੱਜ ਦਾ ਦਿਨ ਅਮਰੀਕਾ ਦੇ ਸਿਨੇਮਾ ਲਈ ਵੀ ਹੈ। 1927 ਨੂੰ ਅੱਜ ਦੇ ਦਿਨ ਹੀ ਅਮਰੀਕਾ ਦੇ 'ਗੂੰਗੇ ਸਿਨੇਮਾ' ਨੇ ਬੋਲਣਾ ਸਿੱਖਿਆ ਸੀ। ਜੀ ਹਾਂ, 6 ਅਕਤੂਬਰ ਨੂੰ ਦੇਸ਼ 'ਚ ਪਹਿਲੀ ਬੋਲਦੀ ਫਿਲਮ 'ਦ ਜੈਜ਼ ਸਿੰਗਰ' ਦਾ ਨਿਊਯਾਰਕ 'ਚ ਪ੍ਰੀਮਿਅਰ ਕੀਤਾ ਗਿਆ ਸੀ। ਦੱਸ ਦੇਈਏ ਕਿ ਭਾਰਤ 'ਚ ਮੂਕ ਸਿਨੇਮਾ ਨੂੰ 14 ਮਾਰਚ 1931 'ਚ ਆਵਾਜ਼ ਮਿਲੀ ਸੀ। ਇਸ ਦਿਨ ਭਾਰਤੀ ਫਿਲਮ 'ਆਲਮ ਆਰਾ' ਮੁੰਬਈ ਦੇ ਮੈਜੇਸਟਿਕ ਸਿਨੇਮਾ 'ਚ ਰਿਲੀਜ਼ ਹੋਈ ਸੀ।


ਦੱਸ ਦੇਈਏ ਕਿ ਸਿਰਫ ਸਿਨੇਮਾ ਪੱਖੋਂ ਹੀ ਨਹੀਂ ਅੱਜ ਦਾ ਦਿਨ ਹੋਰ ਵੀ ਕਈਂ ਗੱਲਾਂ ਤੋਂ ਇਤਿਹਾਸ ਬਣਾਉਂਦਾ ਹੈ। ਜਿਵੇਂ ਕਿ 1973 'ਚ ਮਿਸਰ ਅਤੇ ਸੀਰੀਆ ਨੇ ਇਸਰਾਈਲ 'ਤੇ ਹਮਲਾ ਕੀਤਾ ਸੀ, ਜਿਸ 'ਚ ਇਸਰਾਈਲ ਦਾ ਕਾਫੀ ਨੁਕਸਾਨ ਹੋਇਆ ਸੀ।

 Poster of The Jazz Singer directed by Alan Crowland, 1927

ਸਾਲ 1993 'ਚ ਮਾਇਕਲ ਜੋਰਡਨ ਨੇ ਇਹ ਕਹਿੰਦੇ ਹੋਏ ਬਾਕਸਕੇਟ ਬਾਲ ਤੋਂ ਸੰਨਿਆਸ ਲਿਆ ਸੀ ਕਿ ਹੁਣ ਉਨ੍ਹਾਂ ਕੋਲ ਸਾਬਤ ਕਰਨ ਲਈ ਕੁਝ ਨਹੀਂ ਹੈ ਪਰ 1995 'ਚ ਉਹ ਫਿਰ ਤੋਂ ਮੈਦਾਨ 'ਚ ਵਾਪਸ ਆ ਗਏ ਸੀ। 2000 'ਚ ਜਾਪਾਨ ਦੇ ਸਾਕਾਈਮਿਨਾਤੋ ਦੇ ਨੇੜੇ ਰਿਕਟਰ ਪੈਮਾਨੇ 'ਤੇ 7.3 ਦੀ ਰਫਤਾਰ ਨਾਲ ਭੂਚਾਲ ਆਇਆ ਸੀ। ਇਹ ਸਾਲ 1995 'ਚ ਕੋਬਾ 'ਚ ਆਏ ਭੂਚਾਲ ਤੋਂ ਬਾਅਦ ਸਭ ਤੋਂ ਵੱਧ ਤਾਕਤਵਰ ਭੂਚਾਲ ਸੀ।


Edited By

Sunita

Sunita is news editor at Jagbani

Read More