1962 ਤੋਂ ਹੁਣ ਤੱਕ ਇਨ੍ਹਾਂ ਪੰਜਾਬੀ ਫਿਲਮਾਂ ਨੂੰ ਮਿਲੇ ਨੈਸ਼ਨਲ ਐਵਾਰਡ

Sunday, August 11, 2019 10:04 AM
1962 ਤੋਂ ਹੁਣ ਤੱਕ ਇਨ੍ਹਾਂ ਪੰਜਾਬੀ ਫਿਲਮਾਂ ਨੂੰ ਮਿਲੇ ਨੈਸ਼ਨਲ ਐਵਾਰਡ

ਜਲੰਧਰ(ਬਿਊਰੋ)— 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਐਲਾਨ ਹੋ ਚੁੱਕਿਆ ਹੈ। ਇਸ ਸਾਲ ਇਸ ਐਵਾਰਡ 'ਚ ਫਿਲਮ 'ਹਰਜੀਤਾ' ਨੇ ਨੈਸ਼ਨਲ ਐਵਾਰਡ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਫਿਲਮ 'ਚ ਬਾਲ ਕਲਾਕਾਰ ਵਜੋਂ ਨਜ਼ਰ ਆਏ ਸਪੀਮ ਸਿੰਘ ਨੂੰ ਵੀ ਸਰਵੋਤਮ ਬਾਲ ਕਲਾਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਹੁਣ ਤੱਕ ਕਈ ਪੰਜਾਬੀ ਫਿਲਮਾਂ ਨੂੰ 'ਦਾ ਬੈਸਟ ਪੰਜਾਬੀ ਫੀਚਰ ਫਿਲਮ' ਦਾ ਐਵਾਰਡ ਮਿਲ ਚੁੱਕਿਆ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 1962 ਤੋਂ 2019 ਤੱਕ ਉਹ ਕਿਹੜੀਆਂ ਪੰਜਾਬੀ ਫਿਲਮਾਂ ਹਨ, ਜਿਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲੇ ਹਨ।


1. 'ਚੌਧਰੀ ਕਰਨੈਲ ਸਿੰਘ' (1962)
2. 'ਜੱਗਾ' (1964)
3. 'ਸਤਲੁਜ ਦੇ  ਕੰਡੇ' (1964)
4. 'ਸੱਸੀ ਪੁਨੂੰ' (1965)
5. 'ਨਾਨਕ ਨਾਮ ਜਹਾਜ਼ ਹੈ' (1969)
6. 'ਚੰਨ ਪਰਦੇਸੀ' (1980)
7. 'ਮੜ੍ਹੀ ਦਾ ਦੀਵਾ' (1989)
8. 'ਕਚਹਿਰੀ' (1993)
9. 'ਮੈਂ ਮਾਂ ਪੰਜਾਬ ਦੀ' (1997)
10. 'ਸ਼ਹੀਦ ਏ ਮੁਹੱਬਤ ਬੂਟਾ ਸਿੰਘ' (1998)
11. 'ਦੇਸ ਹੋਇਆ ਪਰਦੇਸ' (2004)
12. 'ਬਾਗ਼ੀ' (2005)
13. 'ਵਾਰਿਸ ਸ਼ਾਹ' (2006)
14. 'ਅੰਨ੍ਹੇ ਘੋੜੇ ਦਾ ਦਾਨ' (2011)
15. 'ਨਾਬਰ' (2012)
16. 'ਪੰਜਾਬ 1984' (2014)
17. 'ਚੌਥੀ ਕੂਟ' (2015)
18. 'ਹਰਜੀਤਾ' (2019)


About The Author

manju bala

manju bala is content editor at Punjab Kesari