ਰੀਝਾਂ ਫਿਲਮਜ਼ ਦਾ ਗੀਤ ''7 ਜਣੀਆਂ'' ਸੱਤਾ ਵੈਰੋਵਾਲੀਆ ਦੀ ਆਵਾਜ਼ ''ਚ ਰਿਲੀਜ਼

1/14/2018 7:30:02 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸੱਤਾ ਵੈਰੋਵਾਲੀਆ ਦਾ ਨਵਾਂ ਗੀਤ '7 ਜਣੀਆਂ' ਰਿਲੀਜ਼ ਹੋ ਗਿਆ ਹੈ। ਗੀਤ ਰੀਝਾਂ ਫਿਲਮਜ਼ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਔਰਤਾਂ ਦੇ ਸਨਮਾਨ ਲਈ ਇਹ ਗੀਤ ਖਾਸ ਤੌਰ 'ਤੇ ਬਣਾਇਆ ਗਿਆ ਹੈ।

'7 ਜਣੀਆਂ' ਗੀਤ 'ਚ ਮਾਂ, ਤਿੰਨ ਭੈਣਾਂ, ਪ੍ਰੇਮਿਕਾ, ਪਤਨੀ ਤੇ ਬੇਟੀ ਦੀ ਗੱਲ ਕੀਤੀ ਗਈ ਹੈ। ਗੀਤ ਦੀ ਵੀਡੀਓ ਸੰਦੀਪ ਬਾਠ ਤੇ ਰਾਜੀਵ ਬਾਜਵਾ ਵਲੋਂ ਬਣਾਈ ਗਈ ਹੈ। ਗੀਤ ਨੂੰ ਕਲਮਬੱਧ ਵੀ ਖੁਦ ਸੱਦਾ ਵੈਰੋਵਾਲੀਆ ਨੇ ਹੀ ਕੀਤਾ ਹੈ। ਗੀਤ ਦਾ ਮਿਊਜ਼ਿਕ ਵਿਭਾਸ ਨੇ ਦਿੱਤਾ ਹੈ, ਜਿਸ ਨੂੰ ਕੰਪੋਜ਼ ਜੇਸੀ ਨੇ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News