ਡੀਪ ਨੈੱਕ ਗਾਊਨ 'ਚ ਕੰਗਨਾ ਦਾ 'ਹੌਟ ਲੁੱਕ' ਦੇਖ ਫੈਨਜ਼ ਦੀਆਂ ਵਧਣਗੀਆਂ ਧੜਕਨਾਂ

Sunday, May 19, 2019 11:51 AM

  ਮੁੰਬਈ ਬਿਊਰੋ) — ਕਾਨਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲਗਾਤਾਰ ਆਪਣੀਆਂ ਬੋਲਡ ਅਦਾਵਾਂ ਦਾ ਜਾਦੂ ਬਿਖੇਰ ਰਹੀ ਹੈ। ਹਾਲ ਹੀ 'ਚ ਕੰਗਨਾ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੌਰਾਨ ਕੰਗਨਾ ਨੇ ਬਲਿਊ ਪ੍ਰਿੰਟ ਫੈਬਰਿਕ 'ਤੇ ਹਾਲਟਰ ਨੈੱਕ ਹਾਈ ਸਿਲਟ ਗਾਊਨ ਪਾਇਆ ਸੀ। ਇਸ ਡਰੈੱਸ 'ਚ ਕੰਗਨਾ ਕਾਫੀ ਸਟਨਿੰਗ ਲੱਗ ਰਹੀ ਹੈ।

  PunjabKesari

  ਉਸ ਦੀ ਇਸ ਡਰੈੱਸ ਨੂੰ ਰਾਫੇਲ ਰੂਸੋ ਨੇ ਡਿਜ਼ਾਈਨ ਕੀਤਾ ਹੈ। ਲੁੱਕ ਨੂੰ ਸਿੰਪਲ ਰੱਖਦੇ ਹੋਏ ਕੰਗਨਾ ਦੇ ਹੇਅਰ ਕਲਰ ਕੀਤੇ ਗਏ। ਇਸ ਦੇ ਨਾਲ ਹੀ ਆਈਜ਼ ਮੇਕਅੱਪ ਨਾਲ ਪੂਰੇ ਲੁੱਕ ਨੂੰ ਖੂਬਸੂਰਤ ਟੱਚ ਦਿੱਤਾ ਗਿਆ ਹੈ। 

  PunjabKesari
  ਕੰਗਨਾ ਰਣੌਤ ਦੇ ਕਾਨਸ 'ਚ ਪਹੁੰਚਦੇ ਹੀ ਉਸ ਦੇ ਵੱਖਰੇ-ਵੱਖਰੇ ਲੁੱਕਸ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾ ਉਸ ਦਾ ਇਕ ਲੁੱਕ ਕਾਫੀ ਵਾਇਰਲ ਹੋਇਆ ਸੀ, ਜਿਸ 'ਚ ਉਹ ਆਪਣੀ ਭੈਣ ਨਾਲ ਨਜ਼ਰ ਆਈ ਸੀ। 

  PunjabKesari
  ਦੱਸ ਦਈਏ ਕਿ ਕੰਗਨਾ ਰਣੌਤ ਨੇ ਕਾਨਸ ਲਈ ਕਾਫੀ ਮਿਹਨਤ ਕੀਤੀ ਹੈ। ਕਾਨਸ ਦੌਰਾਨ ਫਿੱਟ ਦਿਸਣ ਵਾਲੀ ਕੰਗਨਾ ਨੇ ਆਪਣਾ ਭਾਰ ਘਟਾਇਆ ਹੈ। ਦੱਸਿਆ ਜਾ ਰਿਹਾ ਹੈ ਕਿ 'ਕਾਨਸ ਫਿਲਮ ਫੈਸਟੀਵਲ' ਲਈ ਉਸ ਨੇ ਆਪਣਾ 5 ਕਿਲੋ ਭਾਰ ਘੱਟ ਕੀਤਾ ਹੈ।

  PunjabKesari


  About The Author

  sunita

  sunita is content editor at Punjab Kesari