ਕਪਿਲ ਦੇਵ ਦੀ ਬਾਇਓਪਿਕ 'ਚ ਇਹ ਖੂਬਸੂਰਤ ਬਾਲਾ ਬਣੇਗੀ ਰਣਵੀਰ ਦੀ ਪਤਨੀ

Wednesday, June 12, 2019 12:17 PM

ਮੁੰਬਈ (ਬਿਊਰੋ) — 'ਗੋਲੀਓਂ ਕੀ ਰਾਸਲੀਲਾ-ਰਾਮਲੀਲਾ', 'ਬਾਜੀਰਾਵ ਮਸਤਾਨੀ' ਅਤੇ 'ਪਦਮਾਵਤ' ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਸੁਪਰਹਿੱਟ ਜੋੜੀ ਇਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਇਕੱਠੇ ਨਜ਼ਰ ਆ ਸਕਦੀ ਹੈ।

PunjabKesari

ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਜੋੜੀ ਬਾਲੀਵੁੱਡ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' ਵਿਸ਼ਵ ਕੱਪ 1983 'ਚ ਭਾਰਤ ਦੀ ਇਤਿਹਾਸਕ ਜਿੱਤ ਦੀ ਕਹਾਣੀ ਨੂੰ ਪਰਦੇ 'ਤੇ ਪੇਸ਼ ਕਰੇਗੀ।

PunjabKesari

ਫਿਲਮ 'ਤ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਉਣਗੇ ਅਤੇ ਹਾਰਡੀ ਸੰਧੂ ਕ੍ਰਿਕਟਰ ਮਦਨ ਲਾਲ ਦੇ ਕਿਰਦਾਰ 'ਚ ਨਜ਼ਰ ਆਉਣਗੇ।

PunjabKesari

ਇਨ੍ਹਾਂ ਤੋਂ ਇਲਾਵਾ ਸਰੀਬ ਸਲੀਮ, ਤਾਹਿਰ ਰਾਜ ਭਸੀਨ, ਚਿਰਾਗ ਪਾਟਿਲ, ਜੀਵਾ ਵਰਗੇ ਸਿਤਾਰੇ ਇੰਡੀਅਨ ਕ੍ਰਿਕਟ ਟੀਮ ਦੀ 1983 ਦੀ ਸ਼ਾਨਦਾਰ ਜਿੱਤ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ। ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

 

 
 
 
 
 
 
 
 
 
 
 
 
 
 

Story of my Life 😅 Real & Reel ! @deepikapadukone @83thefilm 🏏🎥🎞

A post shared by Ranveer Singh (@ranveersingh) on Jun 11, 2019 at 9:55pm PDT


Edited By

Sunita

Sunita is news editor at Jagbani

Read More