Movie Review : ''ਏ ਜੈਂਟਲਮੈਨ''

8/25/2017 6:08:11 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅਤੇ ਜੈਕਲੀਨ ਫਰਨਾਂਡੀਜ਼ ਸਟਾਰਰ ਫਿਲਮ 'ਏ ਜੈਂਟਲਮੈਨ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਨਿਰਦੇਸ਼ਕ ਰਾਜ ਡੀਕੇ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਇਹ ਕਹਾਣੀ ਗੌਰਵ (ਸਿਧਾਰਥ ਮਲਹੋਤਰਾ) ਦੀ ਹੈ ਜੋ ਅਮਰੀਕਾ 'ਚ ਇਕ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦਾ ਹੈ। ਉਸਦਾ ਸੁਭਾਅ ਕਾਫੀ ਸੁੰਦਰ ਸੁਸ਼ੀਲ ਟਾਈਪ ਹੈ। ਅਮਰੀਕਾ 'ਚ ਘਰ ਵੀ ਲੈ ਰੱਖਿਆ ਹੈ ਅਤੇ ਬੱਸ ਹੁਣ ਉਨ੍ਹਾਂ ਨੂੰ ਤਲਾਸ਼ ਹੈ ਇਕ ਪਤਨੀ ਦੀ। ਗੌਰਵ ਦੀ ਦੋਸਤ ਕਾਵਿਆ (ਜੈਕਲੀਨ ਫਰਨਾਂਡੀਜ਼) ਜੋ ਉਸ ਨਾਲ ਰਹਿੰਦੀ ਹੈ। ਕਹਾਣੀ 'ਚ ਮੋੜ ਉਦੋਂ ਆਉਂਦਾ ਹੈ ਰਿਸ਼ੀ ਐਂਟਰੀ ਹੁੰਦੀ ਹੈ ਜੋ ਇਕ ਕਰਨਲ (ਸੁਨੀਲ ਸ਼ੈੱਟੀ) ਲਈ ਕੰਮ ਕਰਦਾ ਹੈ ਅਤੇ ਕਈ ਵੱਖਰੇ ਮਿਸ਼ਨ 'ਤੇ ਜਾ ਕੇ ਅੰਜ਼ਾਮ ਦਿੰਦਾ ਹੈ ਜਦ ਗੌਰਵ ਅਤੇ ਰਿਸ਼ੀ ਇਕ ਦੂਜੇ ਸਾਹਮਣੇ ਆਉਂਦੇ ਹਨ ਤਾਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਜੋ ਫਿਲਮ ਨੂੰ ਦਿਲਚਸਪ ਬਣਾਉਂਦਾ ਹੈ। ਇਸ ਤੋਂ ਇਲਾਵਾ ਕਾਵਿਆ ਨੂੰ ਗੌਰਵ ਅਤੇ ਰਿਸ਼ੀ 'ਚੋਂ ਕੌਣ ਪਸੰਦ ਆਉਂਦਾ ਹੈ ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਹੋਵੇਗੀ।
ਕਮਜ਼ੋਰ ਕੜੀਆਂ
ਇਸ ਫਿਲਮ ਦੀ ਕਹਾਣੀ ਕੋਈ ਖਾਸ ਨਹੀਂ ਹੈ ਜੋ ਅੱਗੇ ਵੱਧਦੇ ਹੋਏ ਕਮਜ਼ੋਰ ਹੁੰਦੀ ਜਾਂਦੀ ਹੈ। ਸਕ੍ਰਿਪਟ 'ਤੇ ਕੰਮ ਕੀਤਾ ਜਾਣਾ ਬਹੁਤ ਜ਼ਰੂਰੀ ਸੀ। ਇਸ ਫਿਲਮ 'ਚ ਤੁਹਾਨੂੰ ਇੰਟੀਮੇਂਟ ਸੀਨਜ਼ ਦੇਖਣ ਨੂੰ ਮਿਲਣਗੇ ਪਰ ਹੁਣ ਜਮਾਨਾ ਬਦਲ ਗਿਆ ਹੈ। ਪ੍ਰਸ਼ੰਸਕਾਂ ਨੂੰ ਜੇਕਰ ਕਹਾਣੀ ਨਾ ਪਸੰਦ ਆਵੇ ਤਾਂ ਥੀਏਟਰ ਜਾਣਾ ਪਸੰਦ ਨਹੀਂ ਕਰਦੇ।
ਬਾਕਸ ਆਫਿਸ
ਬਾਕਸ ਆਫਿਸ ਪ੍ਰਮੋਸ਼ਨ ਅਤੇ ਪ੍ਰੋਡਕਸ਼ਨ ਕਾਸਟ ਨੂੰ ਮਿਲਾ ਕੇ ਫਿਲਮ ਦਾ ਬਜ਼ਟ 60 ਕਰੋੜ ਦੱਸਿਆ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਫਿਲਮ ਨੂੰ ਕਰੀਬ 2000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਕੀ ਕਮਾਲ ਦਿਖਾਉਂਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News