...ਤਾਂ ਇਸ ਕਾਰਨ ਆਮਿਰ ਖਾਨ ਦੀਆਂ ਫਿਲਮਾਂ ਦੇਖਦੇ ਹਨ ਲੋਕ!

5/30/2017 4:34:45 PM

ਮੁੰਬਈ— ਬਾਲੀਵੁੱਡ ਸਟਾਰ ਆਮਿਰ ਖਾਨ ਦੀ ਫਿਲਮ 'ਦੰਗਲ' ਭਾਰਤ ਸਮੇਤ ਪੂਰੀ ਦੁਨੀਆ 'ਚ ਧਮਾਲ ਮਚਾ ਰਹੀ ਹੈ। ਹਾਲ ਹੀ 'ਚ ਚੀਨ 'ਚ ਰਿਲੀਜ਼ ਹੋਈ 'ਦੰਗਲ' ਨੇ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਨਾਲ ਸਿੱਧ ਹੁੰਦਾ ਹੈ ਕਿ ਆਮਿਰ ਦੇ ਪ੍ਰਸ਼ੰਸਕ ਭਾਰਤ 'ਚ ਨਹੀਂ ਪੂਰੀ ਦੁਨੀਆਂ 'ਚ ਹਨ।
ਹਾਲ ਹੀ 'ਚ ਆਮਿਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੈਨੂੰ ਆਸ ਸੀ ਕਿ ਫਿਲਮ 'ਦੰਗਲ' ਨੂੰ ਚੀਨ 'ਚ ਬਹੁਤ ਪਿਆਰ ਮਿਲੇਗਾ ਪਰ ਮੈਂ ਕਦੀ ਨਹੀਂ ਸੋਚਿਆ ਸੀ ਕਿ ਫਿਲਮ ਨੂੰ ਦਰਸ਼ਕਾਂ ਦਾ ਇੰਨਾ ਪਿਆਰ ਅਤੇ ਵਿਸ਼ਵਾਸ ਮਿਲੇਗਾ। ਚੀਨ 'ਚ ਫਿਲਮ ਦੇ ਹਿੱਟ ਹੋਣ ਦਾ ਸਾਰਾ ਸ਼੍ਰੇਅ ਉੱਥੋਂ ਦੇ ਡਿਸਟੀਬਿਊਟਰਜ਼ ਨੂੰ ਜਾਂਦਾ ਹੈ।'' ਉਸ ਤੋਂ ਬਾਅਦ ਆਮਿਰ ਤੋਂ ਪੁੱਛਿਆ ਗਿਆ ਕਿ ਅਜਿਹਾ ਕੀ ਹੈ, ਜੋ ਫਿਲਮ ਦੇਖਣ ਲਈ ਦਰਸ਼ਕਾਂ ਨੂੰ ਮਜਬੂਰ ਕਰਦਾ ਹੈ। ਇਸ ਦੇ ਜਵਾਬ 'ਚ ਆਮਿਰ ਨੇ ਕਿਹਾ, ''ਕਾਸ਼ ਮੈਨੂੰ ਇਸ ਦਾ ਜਵਾਬ ਪਤਾ ਹੁੰਦਾ। ਮੈਨੂੰ ਹੁਣ ਵੀ ਨਹੀਂ ਪਤਾ ਕਿ ਇੰਡੀਆ 'ਚ ਮੈਨੂੰ ਦਰਸ਼ਕਾਂ ਨਾਲ ਕਿਹੜੀ ਚੀਜ਼ ਜੋੜਦੀ ਹੈ। ਇਕ ਅਦਾਕਾਰ ਨਾਲ ਦਰਸ਼ਕ ਕਿਵੇਂ ਜੁੜੇ ਹੁੰਦੇ ਹਨ ਇਸ ਨੂੰ ਸ਼ਾਇਦ ਬਿਆਨ ਨਹੀਂ ਕੀਤਾ ਜਾ ਸਕਦਾ ਹੈ।
ਮੇਰੇ ਕੇਸ 'ਚ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੇਰਾ ਚੰਗਾ ਕੰਮ ਹੈ, ਜੋ ਦਰਸ਼ਕਾਂ ਨੂੰ ਮੇਰੇ ਨਾਲ ਜੋੜ ਕੇ ਰੱਖਦਾ ਹੈ। ਆਮਿਰ ਨੇ ਅੱਗੇ ਕਿਹਾ ਕਿ ਹਰੇਕ ਫਿਲਮ ਮੇਰੇ ਲਈ ਮਹੱਤਵਪੂਰਨ ਹੈ। ਮੈਂ ਚਾਹੁੰਦਾ ਹਾਂ ਕਿ ਲੋਕ ਮੇਰੀਆਂ ਫਿਲਮਾਂ ਦੇਖਣ ਅਤੇ ਪਸੰਦ ਕਰਨ। ਬਾਕਸ ਆਫਿਸ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫਿਲਮ ਲੋਕਾਂ ਨੂੰ ਕਿੰਨੀ ਪਸੰਦ ਆਈ।
ਜ਼ਿਕਰਯੋਗ ਹੈ ਕਿ ਨਿਤੇਸ਼ ਤਿਵਾੜੀ ਵਲੋਂ ਨਿਰਦੇਸ਼ਤ ਫਿਲਮ 'ਦੰਗਲ' 940 ਕਰੋੜ ਰੁਪਏ ਦੇ ਕਰੀਬ ਪਹੁੰਚ ਗਈ ਹੈ। ਹੌਲੀ-ਹੌਲੀ ਇਸ ਫਿਲਮ ਦੇ 1000 ਕਰੋੜ ਰੁਪਏ ਦਾ ਵਪਾਰ ਕਰਨ ਦਾ ਵੀ ਅੰਦਾਜ਼ਾ ਲਗਾਇਆ ਦਾ ਰਿਹਾ ਹੈ। ਚੀਨ 'ਚ 28-29 ਹਾਲੀਡੇਅ ਵੀਕੇਂਡ ਦੌਰਾਨ ਫਿਲਮ ਨੇ 83 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 'ਦੰਗਲ' ਚੀਨ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਨਾਨ ਹਾਲੀਵੁੱਡ ਫਿਲਮ ਬਣ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News