ਮੀਡੀਆ ਨਾਲ ਆਮਿਰ ਖਾਨ ਨੇ ਮਨਾਇਆ ਜਨਮਦਿਨ, ਦੇਖੋ ਤਸਵੀਰਾਂ

Friday, March 15, 2019 8:53 AM

ਜਲੰਧਰ(ਬਿਊਰੋ)— ਬੀਤੇ ਦਿਨੀਂ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਨੇ ਆਪਣਾ 54ਵਾਂ ਜਨਮ ਦਿਨ ਮਨਾਇਆ। ਆਪਣੇ ਇੰਨੇ ਲੰਬੇ ਕਰੀਅਰ 'ਚ ਆਮਿਰ ਨੇ ਬਾਲੀਵੁੱਡ 'ਚ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਇਸ ਲਈ ਮੀਡੀਆ ਇਸ ਖਾਸ ਮੌਕੇ ਉਨ੍ਹਾਂ ਦੇ ਘਰ ਪਹੁੰਚ ਗਈ। ਜਿੱਥੇ ਆਮਿਰ ਨੇ ਮੀਡੀਆ ਨੂੰ ਨਿਰਾਸ਼ ਨਾ ਕੀਤਾ ਤੇ ਆਪਣੀ ਪਤਨੀ ਕਿਰਨ ਰਾਓ ਸਮੇਤ ਮੀਡੀਆ ਨਾਲ ਬਰਥਡੇ ਕੇਕ ਕੱਟਿਆ।

PunjabKesari
ਆਮਿਰ ਨੇ ਆਪਣਾ ਜਨਮ ਦਿਨ ਘਰ 'ਤੇ ਹੀ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਕਿਰਨ ਵੀ ਆਮਿਰ ਨਾਲ ਹੀ ਨਜ਼ਰ ਆਈ। ਸਭ ਦੇ ਸਾਹਮਣੇ ਵੀ ਆਮਿਰ ਆਪਣੀ ਪਤਨੀ ਪ੍ਰਤੀ ਪਿਆਰ ਜਤਾਉਣਾ ਨਾ ਭੁੱਲੇ।
PunjabKesari
ਆਮਿਰ ਨੂੰ ਇੰਝ ਹੀ ਮਿਸਟਰ ਪਰਫੈਕਸ਼ਨਿਸਟ ਨਹੀਂ ਕਹਿੰਦੇ। ਉਹ ਆਪਣੀਆਂ ਫਿਲਮਾਂ ਦੀ ਚੋਣ ਕਾਫੀ ਧਿਆਨ ਨਾਲ ਕਰਦੇ ਹਨ ਤੇ ਸਾਲ 'ਚ ਇਕ ਹੀ ਫਿਲਮ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦੀ ਫਿਲਮਾਂ ਦੇ ਕਿਰਦਾਰਾਂ ਨਾਲ ਉਨ੍ਹਾਂ ਦੀਆਂ ਫਿਲਮਾਂ ਦੀਆਂ ਕਹਾਣੀਆਂ ਵੀ ਕਾਫੀ ਵਖਰੀਆਂ ਹੁੰਦੀਆਂ ਹਨ।
PunjabKesari
ਬੇਸ਼ੱਕ ਆਮਿਰ ਦੀ ਆਖਰੀ ਫਿਲਮ 'ਠਗਸ ਆਫ ਹਿੰਦੂਸਤਾਨ' ਫਲੌਪ ਰਹੀ ਪਰ ਉਨ੍ਹਾਂ ਨੇ ਆਪਣੀ ਪਿਛਲੀ ਫਿਲਮ 'ਦੰਗਲ' ਲਈ ਪੂਰੇ ਦੋ ਸਾਲ ਦਾ ਸਮਾਂ ਲਿਆ ਸੀ। ਇਸ 'ਚ ਉਨ੍ਹਾਂ ਦੀ ਕੀਤੀ ਮਿਹਨਤ ਵੀ ਸਾਫ ਨਜ਼ਰ ਆਉਂਦੀ ਹੈ।
PunjabKesari

PunjabKesari


Edited By

Manju

Manju is news editor at Jagbani

Read More