ਆਮਿਰ ਖਾਨ ਨੂੰ ਅੱਜ ''ਦੀਨਾਨਾਥ ਮੰਗੇਸ਼ਕਰ'' ਐਵਾਰਡ ਨਾਲ ਸਨਮਾਨਿਤ ਕਰਨਗੇ ਆਰ. ਐੱਸ. ਐੱਸ. ਮੁਖੀ

4/24/2017 6:18:22 PM

ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ, ਦਿੱਗਜ ਕ੍ਰਿਕਟਰ ਕਪਿਲ ਦੇਵ ਤੇ ਮਸ਼ਹੂਰ ਅਭਿਨੇਤਰੀ ਵੈਜਯੰਤੀ ਮਾਲਾ ਨੂੰ ਅੱਜ 75ਵੇਂ ਮਾਸਟਰ ਦੀਨਾਨਾਥ ਮੰਗੇਸ਼ਕਰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਰਾਤ 8 ਵਜੇ ਸ਼ਡਮੁਖਾਨੰਦ ਹਾਲ ''ਚ ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਭੇਟ ਕਰਨਗੇ।
ਖਬਰਾਂ ਮੁਤਾਬਕ ਲਤਾ ਮੰਗੇਸ਼ਕਰ ਦੇ ਪਰਿਵਾਰ ਵਲੋਂ ਸੰਚਾਲਿਤ ਦੀਨਾਨਾਥ ਮੰਗੇਸ਼ਕਰ ਐਵਾਰਡ ਲਈ ਇਸ ਸਾਲ ਆਮਿਰ ਖਾਨ ਨੂੰ ਉਸ ਦੀ ਫਿਲਮ ''ਦੰਗਲ'' ਲਈ ਚੁਣਿਆ ਗਿਆ ਹੈ, ਉਥੇ ਕਪਿਲ ਦੇਵ ਨੂੰ ਕ੍ਰਿਕਟ ਦੇ ਖੇਤਰ ''ਚ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਆਮਿਰ ਖਾਨ ਤੇ ਕਪਿਲ ਦੇਵ ਤੋਂ ਇਲਾਵਾ ਮਸ਼ਹੂਰ ਅਭਿਨੇਤਰੀ ਵੈਜਯੰਤੀ ਮਾਲਾ ਨੂੰ ਹਿੰਦੀ ਸਿਨੇਮਾ ''ਚ ਉਨ੍ਹਾਂ ਦੀ ਉਪਲੱਬਧੀ ਲਈ ਮਾਸਟਰ ਦੀਨਾਨਾਥ ਮੰਗੇਸ਼ਕਰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ। ਮਾਸਟਰ ਦੀਨਾਨਾਥ ਸੰਗਠਨ ਤੇ ਹਰਦਯੇਸ਼ ਆਰਟਸ ਵਲੋਂ ਅੱਜ ਮੁੰਬਈ ਦੇ ਸ਼ਡਮੁਖਾਨੰਦ ਹਾਲ ''ਚ ਆਯੋਜਿਤ ਇਕ ਸਮਾਰੋਹ ''ਚ ਇਹ ਐਵਾਰਡ ਭੇਟ ਕੀਤੇ ਜਾਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News