'ਠੱਗਸ ਆਫ ਹਿੰਦੁਸਤਾਨ' ਲਈ ਆਮਿਰ ਨੇ ਘਟਾਇਆ 50 ਕਿਲੋ ਭਾਰ, ਤਸਵੀਰਾਂ ਵਾਇਰਲ

Monday, June 19, 2017 7:07 PM

ਮੁੰਬਈ— ਆਮਿਰ ਖਾਨ ਆਪਣੀਆਂ ਫਿਲਮਾਂ ਲਈ ਕਾਫੀ ਮਿਹਨਤ ਕਰਦੇ ਹਨ ਤੇ ਆਪਣੇ ਕਿਰਦਾਰ ਲਈ ਉਹ ਆਪਣੀ ਬਾਡੀ ਨੂੰ ਵੀ ਬਹੁਤ ਛੇਤੀ ਬਦਲ ਲੈਂਦੇ ਹਨ। ਆਪਣੀ ਪਿਛਲੀ ਫਿਲਮ 'ਦੰਗਲ' ਲਈ ਉਨ੍ਹਾਂ ਨੇ ਆਪਣਾ ਭਾਰ 120 ਕਿਲੋ ਤਕ ਕੀਤਾ ਸੀ।
PunjabKesari
ਫਿਲਹਾਲ ਆਮਿਰ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਕਰ ਰਹੇ ਹਨ ਤੇ ਇਸ ਫਿਲਮ ਲਈ ਉਨ੍ਹਾਂ ਨੇ ਆਪਣਾ 50 ਕਿਲੋ ਭਾਰ ਘੱਟ ਕਰ ਲਿਆ ਹੈ। ਹੁਣ ਆਮਿਰ ਆਪਣੇ ਨਾਰਮਲ ਭਾਰ 70 ਕਿਲੋ 'ਤੇ ਆ ਗਏ ਹਨ।
PunjabKesari
ਫਿਲਮ 'ਠੱਗਸ ਆਫ ਹਿੰਦੁਸਤਾਨ' ਦੇ ਸੈੱਟ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਪਤਲੇ ਨਜ਼ਰ ਆ ਰਹੇ ਹਨ।
PunjabKesari
ਟਵਿਟਰ 'ਤੇ ਆਮਿਰ ਦੇ ਫੈਨ ਪੇਜ ਨੇ ਉਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਮਿਰ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਨਾਲ ਨਜ਼ਰ ਆ ਰਹੇ ਹਨ।​​​​​​​​​​​​​​
PunjabKesari