''ਸਰਫਰੋਸ਼'' ਦੇ ਸੀਕਵਲ ''ਚ ਕੰਮ ਕਰਨਾ ਪਸੰਦ ਕਰਾਂਗਾ : ਆਮਿਰ ਖਾਨ

Friday, October 13, 2017 4:38 PM
''ਸਰਫਰੋਸ਼'' ਦੇ ਸੀਕਵਲ ''ਚ ਕੰਮ ਕਰਨਾ ਪਸੰਦ ਕਰਾਂਗਾ : ਆਮਿਰ ਖਾਨ

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਫਿਲਮ 'ਸਰਫਰੋਸ਼' ਦੇ ਸੀਕਵਲ 'ਚ ਇਕ ਵਾਰ ਫਿਰ ਆਪਣੇ ਦਮਦਾਰ ਕਿਰਦਾਰ ਨੂੰ ਨਿਭਾਉਣਾ ਚਾਹੁੰਦੇ ਹਨ। ਸਾਲ 1999 'ਚ ਨਿਰਦੇਸ਼ਕ ਜਾਨ ਮੈਥਿਊ ਮੈਥਨ ਦੀ ਫਿਲਮ 'ਚ ਆਮਿਰ ਨੇ ਸੀਮਾ ਪਾਰ ਆਤੰਕਵਾਦ 'ਤੇ ਲਗਾਮ ਲਗਾਉਣ ਵਾਲੇ ਪੁਲਸ ਅਧਿਕਾਰੀ ਅਜੇ ਸਿੰਘ ਰਾਠੌੜ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਮੈਥਨ ਫਿਲਮ ਦੀ ਤਿਆਰੀਆਂ 'ਚ ਰੁੱਝੇ ਹੋਏ ਹਨ। ਬੀਤੀ ਰਾਤ 19ਵੇਂ ਮੁੰਬਈ ਫਿਲਮ ਫੈਸਟੀਵਲ ਦੇ ਮੌਕੇ ਆਮਿਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਕ ਵਾਰ ਫਿਰ ਤੋਂ ਏ. ਸੀ. ਪੀ. ਰਾਠੌੜ ਦਾ ਕਿਰਦਾਰ ਨਿਭਾਉਣਾ ਪਸੰਦ ਕਰਾਂਗਾ। ਇਸ ਤੋਂ ਇਲਾਵਾ ਆਮਿਰ ਦੀ ਪ੍ਰੋਡਕਸ਼ਨ ਹੇਠ ਬਣੀ 'ਸੀਕ੍ਰੇਟ ਸੁਪਰਸਟਾਰ' 'ਚ 19 ਅਕਤੂਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।