ਹੁਣ ਆਮਿਰ ਖਾਨ ਬਣਾ ਸਕਣਗੇ ਆਪਣਾ ਡ੍ਰੀਮ ਹਾਊਸ

Friday, August 10, 2018 9:35 AM
ਹੁਣ ਆਮਿਰ ਖਾਨ ਬਣਾ ਸਕਣਗੇ ਆਪਣਾ ਡ੍ਰੀਮ ਹਾਊਸ

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਆਮਿਰ ਖਾਨ ਲਈ ਚੰਗੀ ਖਬਰ ਆਈ ਹੈ, ਜੋ ਹੈ ਉਨ੍ਹਾਂ ਦੇ ਘਰ ਬਣਾਉਣ ਦੇ ਸੁਪਨੇ ਨੂੰ ਲੈ ਕੇ ਹੈ। ਪਿਛਲੇ ਦਿਨੀਂ ਆਮਿਰ ਖਾਨ ਦਾ ਬੀ. ਐੱਮ. ਸੀ. ਨਾਲ ਕੁਝ ਵਿਵਾਦ ਚੱਲ ਰਿਹਾ ਸੀ। ਇਸ ਦੇ ਚੱਲਦਿਆਂ ਉਹ ਆਪਣੇ ਘਰ ਦੀ ਉਸਾਰੀ ਦਾ ਕੰਮ ਨਹੀਂ ਕਰਵਾ ਪਾ ਰਹੇ ਸੀ। ਹੁਣ ਬੀ. ਐੱਮ. ਸੀ. ਤੋਂ ਕਲੀਅਰੈਂਸ ਮਿਲਣ ਮਗਰੋਂ ਆਮਿਰ ਖਾਨ ਜਲਦੀ ਹੀ ਆਪਣੇ ਸੁਪਨਿਆ ਦਾ ਆਸ਼ਿਆਨਾ ਬਣਾ ਪਾਉਣਗੇ। ਆਮਿਰ ਖਾਨ ਆਪਣੇ ਮੁੰਬਈ ਦੇ ਫਲੈਟ 'ਚ ਕੁਝ ਕੰਮ ਕਰਵਾਉਣਾ ਚਾਹੁੰਦੇ ਸੀ ਪਰ ਬੀ. ਐੱਮ. ਸੀ. ਵੱਲੋਂ ਉਨ੍ਹਾਂ ਨੂੰ ਨੋਟਿਸ ਦਿੱਤਾ ਗਿਆ। ਇਸ 'ਚ ਉਨ੍ਹਾਂ ਵੱਲੋਂ ਹੋਣ ਵਾਲੇ ਕੰਮ ਕਰਕੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਹੋ ਰਹੀ ਸੀ। ਉਂਝ ਇਹ ਮਾਮਲਾ ਪਿਛਲੇ ਸਾਲ ਦਾ ਹੈ ਜਿਸ 'ਚ ਬੀਐਮਸੀ ਨੇ ਮੁਰਮੰਤ ਰੋਕਣ ਦੇ ਦੋ ਕਾਰਨ ਦਿੱਤੇ ਸੀ। ਹੁਣ ਆਮਿਰ ਖਾਨ ਨੂੰ ਇਸ 'ਤੇ ਕਲਿਅਰੈਂਸ ਮਿਲ ਗਈ ਹੈ। ਖਬਰਾਂ ਤਾਂ ਇਹ ਵੀ ਸੀ ਕਿ ਆਮਿਰ 'ਤੇ ਕੁਝ ਪੈਨਲਟੀ ਵੀ ਲੱਗੀ ਸੀ। ਇਸ ਤੋਂ ਬਾਅਦ ਆਮਿਰ ਨੂੰ ਆਪਣੇ ਘਰ 'ਚ ਮੁਰਮੰਤ ਕਰਵਾਉਣ ਦੀ ਆਗਿਆ ਮਿਲੀ ਹੈ। ਆਮਿਰ ਘਰ 'ਚ ਮੁਰਮੰਤ ਹੀ ਨਹੀਂ ਕੁਝ ਬਦਲਾਅ ਵੀ ਕਰਵਾਉਣਾ ਚਾਹੁੰਦੇ ਹਨ।


Edited By

Sunita

Sunita is news editor at Jagbani

Read More