ਦੀਵਾਲੀ ਦੇ ਖਾਸ ਮੌਕੇ ਆਮਿਰ ਖਾਨ ਨੂੰ ਇਹ ਕੰਮ ਕਰਨ ਦੀ ਹੈ ਆਦਤ, ਖੁਦ ਕੀਤਾ ਖੁਲਾਸਾ

Wednesday, November 7, 2018 1:33 PM
ਦੀਵਾਲੀ ਦੇ ਖਾਸ ਮੌਕੇ ਆਮਿਰ ਖਾਨ ਨੂੰ ਇਹ ਕੰਮ ਕਰਨ ਦੀ ਹੈ ਆਦਤ, ਖੁਦ ਕੀਤਾ ਖੁਲਾਸਾ

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠੱਗਸ ਆਫ ਹਿੰਦੁਸਤਾਨ' ਦੀ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਇਹ ਦੀਵਾਲੀ ਉਨ੍ਹਾਂ ਲਈ ਬੇਹੱਦ ਖਾਸ ਵੀ ਹੈ ਕਿਉਂਕਿ ਦੀਵਾਲੀ ਤੋਂ ਅਗਲੇ ਦਿਨ ਉਨ੍ਹਾਂ ਦੀ ਫਿਲਮ ਵੀ ਰਿਲੀਜ਼ ਹੋਣ ਵਾਲੀ ਹੈ ਅਤੇ ਦੂਜਾ ਇਸ ਲਈ ਕਿਉਂਕਿ ਸੱਤ ਨਵੰਬਰ ਨੂੰ ਉਨ੍ਹਾਂ ਦੀ ਦੂਜੀ ਪਤਨੀ ਕਿਰਨ ਰਾਓ ਦਾ ਜਨਮਦਿਨ ਵੀ ਹੁੰਦਾ ਹੈ। ਹਾਲ ਹੀ 'ਚ ਆਮਿਰ ਨੇ ਇਕ ਇੰਟਰਵਿਊ 'ਚ ਕਿਹਾ, ''ਮੈਨੂੰ ਦੀਵਾਲੀ ਨੂੰ ਲੈ ਕੇ ਇਕ ਚੀਜ਼ ਕਾਫੀ ਪਸੰਦ ਹੈ ਅਤੇ ਉਹ ਹੈ ਜੂਆ ਯਾਨੀ ਗੈਂਬਲਿੰਗ। ਮੈਨੂੰ ਜੂਆ ਖੇਡਣਾ ਪਸੰਦ ਹੈ ਪਰ ਮੈਂ ਇਸ ਨੂੰ ਸਿਰਫ ਦੀਵਾਲੀ ਵਾਲੇ ਦਿਨ ਹੀ ਖੇਡਦਾ ਹਾਂ।

ਮੈਨੂੰ ਪੋਕਰ ਪਸੰਦ ਹੈ ਅਤੇ ਮੈਂ ਇਸ ਨੂੰ ਖੇਡਣ ਦੀ ਸੋਚ ਰਿਹਾ ਹਾਂ।'' ਉਨ੍ਹਾਂ ਨੇ ਅੱਗੇ ਕਿਹਾ, ''ਮੈਂ ਦੀਵਾਲੀ 'ਤੇ ਆਪਣੇ ਘਰ ਆਪਣੇ ਪਰਿਵਾਰ ਦੇ ਨਾਲ ਰਹਿਣਾ ਪਸੰਦ ਕਰਦਾ ਹਾਂ। ਇਸ ਸਾਲ ਤਾਂ ਦੀਵਾਲੀ ਦੇ ਦਿਨ ਕਿਰਨ ਦਾ ਜਨਮਦਿਨ ਹੈ, ਤਾਂ ਦੁੱਗਣਾ ਮਜ਼ਾ ਆਵੇਗਾ।'' ਦੱਸ ਦੇਈਏ ਕਿ 'ਠੱਗਸ ਆਫ ਹਿੰਦੋਸਤਾਨ' 'ਚ ਉਹ ਅਮਿਤਾਭ ਬੱਚਨ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨਗੇ।


About The Author

Chanda

Chanda is content editor at Punjab Kesari