ਤਾਂ ਬਾਲੀਵੁੱਡ ''ਚ ਬੇਟੇ ਦੀ ਐਂਟਰੀ ''ਤੇ ਇਹ ਸੋਚਦੇ ਨੇ ਆਮਿਰ ਖਾਨ

Friday, November 9, 2018 9:42 AM

ਮੁੰਬਈ(ਬਿਊਰੋ)— ਦੀਵਾਲੀ ਦੇ ਜਸ਼ਨ 'ਚ ਯਸ਼ਰਾਜ ਕੈਂਪ ਦੀ ਫਿਲਮ 'ਠਗਸ ਆਫ ਹਿੰਦੁਸਤਾਨ' ਰਿਲੀਜ਼ ਹੋਈ ਹੈ। ਇਸ ਵਾਰ ਯਸ਼ਰਾਜ ਕੈਂਪ ਦੀ ਫਿਲਮ 'ਚ ਪਹਿਲੀ ਵਾਰ ਆਮਿਰ ਖਾਨ ਅਤੇ ਅਮਿਤਾਭ ਬੱਚਨ ਦੀ ਜੋੜੀ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆ ਰਹੀ ਹੈ। ਬੈਨਰ, ਸਟਾਰਕਾਸਟ, ਕਹਾਣੀ ਦੀ ਵਜ੍ਹਾ ਕਰਕੇ ਇਸ ਫਿਲਮ ਦੀ ਕਾਫੀ ਚਰਚਾ 'ਚ ਹੈ। ਫਿਲਮ ਦੀ ਕਹਾਣੀ ਦੇ ਨਾਲ-ਨਾਲ ਸਿਤਾਰਿਆਂ ਦੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਕਈ ਹੋਰ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ 'ਚੋਂ ਇਕ ਕਹਾਣੀ ਆਮਿਰ ਖਾਨ ਦੀ ਫੈਮਿਲੀ ਅਤੇ ਬੱਚਿਆਂ ਦੀ ਹੈ। 

PunjabKesari
ਦੱਸ ਦੇਈਏ ਕਿ ਬਾਲੀਵੁੱਡ 'ਚ ਫਿਲਮੀ ਹਸਤੀਆਂ ਦੇ ਬੱਚੇ ਇਕ-ਇਕ ਕਰਕੇ ਲਾਂਚ ਹੋ ਰਹੇ ਹਨ। ਬਾਲੀਵੁੱਡ 'ਚ ਵੱਡੇ ਬੇਟੇ ਜੁਨੈਦ ਖਾਨ ਦੇ ਭਵਿੱਖ ਨਾਲ ਜੁੜੀਆਂ ਯੋਜਨਾਵਾਂ ਨੂੰ ਲੈ ਕੇ ਆਮਿਰ ਨੇ ਪਹਿਲੀ ਵਾਰ ਕਿਹਾ, ''ਜੁਨੈਦ ਫਿਲਮਾਂ 'ਚ ਅਭਿਨੈ ਅਤੇ ਨਿਰਦੇਸ਼ਨ ਕਰਨਾ ਚਾਹੁੰਦੇ ਹੈ ਪਰ ਮੈਂ ਉਸ ਨੂੰ ਸਾਫ ਕਹਿ ਦਿੱਤਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰ ਸਕਾਂਗਾ।

PunjabKesari

ਆਮਿਰ ਖਾਨ ਨੇ ਕਿਹਾ ਪਰ ਕਦੇ ਕੰਮ 'ਚ ਕੋਈ ਗੜਬੜ ਹੋਈ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗਾ। ਬੇਟੀ ਈਰਾ ਦੇ ਫਿਲਮਾਂ 'ਚ ਕੰਮ ਕਰਨ ਦੀ ਸੰਭਾਵਨਾ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ, ਈਰਾ ਦੀ ਦਿਲਚਸਪੀ ਅਜੇ ਫਿਲਮਾਂ ਦੇ ਵੱਲ ਨਹੀਂ ਹੈ। ਇਸ ਤੋਂ ਇਲਾਵਾ ਆਮਿਰ ਖਾਨ ਨੇ ਆਜ਼ਾਦ ਨੂੰ ਲੈ ਕੇ ਦੱਸਿਆ, ਉਹ ਅਜੇ ਬਹੁਤ ਛੋਟੇ ਹਨ। ਉਨ੍ਹਾਂ ਨੇ ਸਾਡੀਆਂ ਅੱਧੀਆਂ ਫਿਲਮਾਂ ਦੇਖੀਆਂ ਹਨ। ਆਜ਼ਾਦ ਨੂੰ ਲੜਾਈ ਝਗੜਾ ਪਸੰਦ ਨਹੀਂ ਹੈ ਅਤੇ ਜਦੋਂ ਵੀ ਫਿਲਮਾਂ 'ਚ ਲੜਾਈ ਦਾ ਸੀਨ ਆਉਂਦਾ ਹੈ ਕਿਰਨ ਉਨ੍ਹਾਂ ਦੀਆਂ ਅੱਖਾਂ 'ਤੇ ਦੁਪੱਟਾ ਦੇ ਦਿੰਦੀ ਹੈ।''

PunjabKesari
ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿਨੇਮਾਘਰਾਂ 'ਚ ਆਮਿਰ ਖਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਠਗਸ ਆਫ ਹਿੰਦੁਸਤਾਨ' ਰਿਲੀਜ਼ ਹੋ ਚੁੱਕੀ ਹੈ। ਫਿਲਮ ਲੋਕਾਂ ਨੂੰ ਕੁਝ ਖਾਸ ਇੰਪ੍ਰੈਸ ਨਹੀਂ ਕਰ ਸਕੀ ਹੈ। ਫਿਲਮ ਨੇ ਸਮੀਖਿਅਕਾਂ ਨੂੰ ਵੀ ਨਿਰਾਸ਼ ਕੀਤਾ ਹੈ। ਅਮਿਤਾਭ ਬੱਚਨ, ਆਮਿਰ ਖਾਨ ਤੇ ਕੈਟਰੀਨਾ ਕੈਫ ਵਰਗੇ ਵੱਡੇ ਸਿਤਾਰੇ ਹਨ, ਜਿਨ੍ਹਾਂ ਨੇ ਅਦਾਕਾਰੀ ਵੀ ਚੰਗੀ ਕੀਤੀ ਹੈ ਪਰ ਇਸ ਦੇ ਬਾਵਜੂਦ ਫਿਲਮ ਦਰਸ਼ਕਾਂ ਨੂੰ ਜੋੜ ਕੇ ਰੱਖਣ 'ਚ ਸਫਲ ਨਾ ਹੋ ਸਕੀ।


About The Author

sunita

sunita is content editor at Punjab Kesari