ਆਮਿਰ ਖਾਨ ਦਾ ਐਲਾਨ, ਹੁਣ ਮੁੜ ਬਣਨਗੇ ''ਸਰਦਾਰ''

Friday, March 15, 2019 8:50 AM
ਆਮਿਰ ਖਾਨ ਦਾ ਐਲਾਨ, ਹੁਣ ਮੁੜ ਬਣਨਗੇ ''ਸਰਦਾਰ''

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਦੇ ਨਾਂ ਪਿਛਲੇ ਕੁਝ ਸਮੇਂ ਤੋਂ ਕਈ ਪ੍ਰੋਡਕਸਟਸ ਜੁੜ ਰਹੇ ਹਨ। ਬੀਤੇ ਦਿਨੀਂ ਆਮਿਰ ਕਾਨ ਨੇ ਆਪਣੇ ਜਨਮ ਦਿਨ ਮੌਕੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਆਮਿਰ ਖਾਨ ਸਾਲ 1994 'ਚ ਆਈ ਆਸਕਰ ਜੇਤੂ ਫਿਲਮ 'ਫਾਰੇਸਟ ਗੰਪ' ਦੇ ਰੀਮੇਕ 'ਤੇ ਕੰਮ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਆਮਿਰ ਇਕ ਸਰਦਾਰ ਦਾ ਕਿਰਦਾਰ ਨਿਭਾਉਣਗੇ। ਇਸ ਲਈ ਉਨ੍ਹਾਂ ਨੂੰ 6 ਮਹੀਨੇ ਸਖਤ ਮਿਹਨਤ ਕਰਨੀ ਪਵੇਗੀ ਤੇ 20 ਕਿਲੋ ਵਜ਼ਨ ਘੱਟ ਕਰਨਾ ਹੈ। ਇਸ ਖਬਰ ਦਾ ਐਲਾਨ ਖੁਦ ਆਮਿਰ ਖਾਨ ਨੇ ਆਪਣੀ ਪਤਨੀ ਕਿਰਨ ਨਾਲ ਮੀਡੀਆ ਸਾਹਮਣੇ ਆਪਣੇ ਜਨਮ ਦਿਨ ਦਾ ਕੇਕ ਕੱਟ ਕਰਦਿਆ ਕੀਤਾ ਸੀ। 
ਦੱਸ ਦਈਏ ਕਿ ਆਮਿਰ ਖਾਨ ਨੇ ਕਿਹਾ ਹੈ ਕਿ ''ਮੈਂ ਫਿਲਮ ਦੇ 'ਰਾਈਟਸ' ਖਰੀਦ ਲਏ ਹਨ। ਮੇਰਾ ਪ੍ਰੋਡਕਸ਼ਨ ਹਾਊਸ ਜਲਦ ਹੀ ਫਿਲਮ 'ਤੇ ਵੀ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਨਾਂ ਆਮਿਰ ਨੇ 'ਲਾਲ ਸਿੰਘ ਚੱਢਾ' ਰੱਖਿਆ ਹੈ, ਜਿਸ ਨੂੰ ਅਦਵੈਤ ਸੰਦਨ ਡਾਇਰੈਕਟ ਕਰਨਗੇ।''


Edited By

Sunita

Sunita is news editor at Jagbani

Read More