''ਪਦਮਾਵਤੀ'' ਵਿਵਾਦ ''ਤੇ ਬੋਲੇ ਆਮਿਰ, ''ਪ੍ਰਦਰਸ਼ਨ ਕਰਨ ਦਾ ਅਧਿਕਾਰ ਸਭ ਨੂੰ ਪਰ ਹਿੰਸਾ ਕੋਈ ਹੱਲ ਨਹੀਂ''

12/12/2017 9:02:28 PM

ਮੁੰਬਈ (ਬਿਊਰੋ)— 'ਪਦਮਾਵਤੀ' ਫਿਲਮ ਨੂੰ ਲੈ ਕੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਮਿਲ ਰਹੀਆਂ ਧਮਕੀਆਂ ਨੂੰ 'ਬਹੁਤ ਅਫਸੋਸਜਨਕ' ਦੱਸਦਿਆਂ ਆਮਿਰ ਖਾਨ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਦਾ ਅਧਿਕਾਰਕ ਸਾਰਿਆਂ ਨੂੰ ਹੈ ਪਰ ਹਿੰਸਾ ਕੋਈ ਹੱਲ ਨਹੀਂ ਹੈ। ਆਮਿਰ ਦਾ ਕਹਿਣਾ ਹੈ ਕਿ 'ਪਦਮਾਵਤੀ' ਨੂੰ ਲੈ ਕੇ ਹੋ ਰਹੇ ਵਿਵਾਦ 'ਤੇ ਉਹ ਕੋਈ ਸਿੱਧੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਹਿੰਸਾ ਕੋਈ ਹੱਲ ਨਹੀਂ ਹੈ।
ਇਕ ਇੰਟਰਵਿਊ ਦੌਰਾਨ ਆਮਿਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਹੈ ਪਰ ਅਜਿਹੇ ਲੋਕਤੰਤਰ ਤੇ ਦੇਸ਼ 'ਚ ਜਿਥੇ ਅਸੀਂ ਵਿਧੀ ਦੇ ਸ਼ਾਸਨ 'ਚ ਵਿਸ਼ਵਾਸ ਰੱਖਦੇ ਹਾਂ, ਕਿਸੇ ਨੂੰ ਵੀ ਕਿਸੇ ਵਿਅਕਤੀ ਨੂੰ ਹਿੰਸਾ ਦੀ ਧਮਕੀ ਨਹੀਂ ਦੇਣੀ ਚਾਹੀਦੀ ਹੈ, ਇਹ ਬਹੁਤ ਅਫਸੋਸਜਨਕ ਹੈ।
ਰਾਜਪੂਤ ਸੰਗਠਨਾਂ ਤੇ ਨੇਤਾਵਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਫਿਲਮ ਦੀ ਰਿਲੀਜ਼ ਟੱਲ ਗਈ ਹੈ। ਸਾਰੇ ਭੰਸਾਲੀ 'ਤੇ ਇਤਿਹਾਸ ਨਾਲ ਛੇੜਛਾੜ ਦਾ ਦੋਸ਼ ਲਗਾ ਰਹੇ ਹਨ। ਆਮਿਰ ਦਾ ਕਹਿਣਾ ਹੈ, 'ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਤੁਸੀਂ ਜੀਵਨ ਦੇ ਕਿਸ ਖੇਤਰ ਨਾਲ ਸਬੰਧ ਰੱਖਦੇ ਹੋ... ਫਿਲਮੀ ਦੁਨੀਆ ਨਾਲ ਹੋਵੋ ਜਾਂ ਗੈਰ ਫਿਲਮੀ... ਤੁਸੀਂ ਡਾਕਟਰ ਹੋ, ਇੰਜੀਨੀਅਰ ਹੋ ਜਾਂ ਫਿਰ ਸਰਕਾਰੀ ਨੌਕਰੀ ਕਰਦੇ ਹੋ... ਜਾਨ ਤੋਂ ਮਾਰਨ ਦੀ ਧਮਕੀ ਦਿੱਤੇ ਜਾਣਾ ਬਹੁਤ ਅਫਸੋਸਜਨਕ ਹੈ।' ਉਨ੍ਹਾਂ ਕਿਹਾ, 'ਮੈਂ ਇਸ ਸਿਧਾਂਤ 'ਚ ਵਿਸ਼ਵਾਸ ਨਹੀਂ ਰੱਖਦਾ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News