ਚੀਨੀ ਦਰਸ਼ਕਾਂ ''ਚ ''ਨਾਨ ਸ਼ੇਨ'' ਦੇ ਨਾਂ ਨਾਲ ਮਸ਼ਹੂਰ ਹੈ ਇਹ ਖਾਨ, ਮਿਲਿਆ ਖਾਸ ਤੋਹਫਾ

5/14/2019 4:23:27 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਆਮਿਰ ਕਾਨ ਨੂੰ ਚੀਨੀ ਦਰਸ਼ਕਾਂ 'ਚ 'ਨਾਨ ਸ਼ੇਨ' (ਭਗਵਾਨ) ਮੰਨਿਆ ਜਾਂਦਾ ਹੈ। ਇਕ ਪ੍ਰੋਗਰਾਮ 'ਚ ਉਹ ਇਕ ਖਾਸ ਤਰ੍ਹਾਂ ਦੀ ਹੁਡੀ 'ਚ ਨਜ਼ਰ ਆਏ। ਇਹ ਹੁਡੀ ਉਨ੍ਹਾਂ ਨੂੰ ਚੀਨ ਦੇ ਫੈਨਜ਼ ਨੇ ਤੋਹਫੇ ਵਜੋ ਦਿੱਤੀ ਹੈ। ਬਾਲੀਵੁੱਡ ਤੋਂ ਚੀਨ ਤੱਕ ਸੱਭਿਆਚਾਰਕ ਆਦਾਨ-ਪ੍ਰਧਾਨ ਦੀ ਸ਼ੁਰੂਆਤ ਕਰਨ ਵਾਲੇ ਆਮਿਰ ਖਾਨ ਦੀਆਂ ਫਿਲਮਾਂ 'ਦੰਗਲ' ਤੇ 'ਸੀਕ੍ਰੇਟ ਸੁਪਰਸਟਾਰ' ਚੀਨੀ ਬਾਜਾਰਾਂ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮੰਨੀ ਜਾਂਦੀ ਹੈ। ਅੰਤਰ ਰਾਸ਼ਟਰੀ ਸਟਾਰ ਬਣ ਚੁੱਕੇ ਆਮਿਰ ਖਾਨ ਦੀਆਂ ਫਿਲਮਾਂ ਚੀਨੀ ਆਬਾਦੀ 'ਚ ਸਭ ਤੋਂ ਜ਼ਿਆਦਾ ਦੇਖੀਆਂ ਜਾਂਦੀਆਂ ਹਨ।


ਦੱਸਣਯੋਗ ਹੈ ਕਿ ਆਮਿਰ ਖਾਨ ਆਪਣੀ ਬਹੁਮੁਖੀ ਪ੍ਰਤਿਭਾ ਤੇ ਵੱਖ-ਵੱਖ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਅਭਿਨੇਤਾ ਆਪਣੇ ਹੁਣ ਤੱਕ ਦੇ ਫਿਲਮੀ ਸਫਰ 'ਚ ਇਕ ਰੋਮਾਂਟਿਕ ਹੀਰੋ, ਇਕ ਪੁਲਸ ਅਧਿਕਾਰੀ, ਇਕ ਪਿਤਾ ਦੀ ਭੂਮਿਕਾ ਨਿਭਾ ਚੁੱਕੇ ਹਨ ਪਰ ਆਪਣੀ ਆਗਾਮੀ ਫਿਲਮ 'ਲਾਲ ਸਿੰਘ ਚੱਡਾ' 'ਚ ਅਭਿਨੇਤਾ ਇਕ ਅਨੌਖੇ ਕਿਰਦਾਰ 'ਚ ਨਜ਼ਰ ਆਉਣਗੇ। ਆਮਿਰ ਖਾਨ ਦੀ ਅਗਲੀ ਫਿਲਮ 'ਲਾਲ ਸਿੰਘ ਚੱਡਾ' ਅਗਲੇ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News