#ਮੀਟੂ ਮੁਹਿੰਮ ਦਾ ਆਮਿਰ ਖਾਨ ''ਤੇ ਵੀ ਹੋਇਆ ਅਸਰ, ਸ਼ੇਅਰ ਕੀਤੀ ਇਹ ਖਾਸ ਪੋਸਟ

Friday, October 12, 2018 10:06 AM
#ਮੀਟੂ ਮੁਹਿੰਮ ਦਾ ਆਮਿਰ ਖਾਨ ''ਤੇ ਵੀ ਹੋਇਆ ਅਸਰ, ਸ਼ੇਅਰ ਕੀਤੀ ਇਹ ਖਾਸ ਪੋਸਟ

ਮੁੰਬਈ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ #ਮੀਟੂ ਮੁਹਿੰਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ 'ਚ ਕਈ ਵੱਡੇ ਸਟਾਰਸ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ। ਇਸ 'ਚ ਬੀਤੇ ਦਿਨੀਂ ਡਾਇਰੈਕਟਰ ਵਿਕਾਸ ਬਹਿਲ 'ਤੇ ਵੀ ਇਲਜ਼ਾਮ ਲੱਗੇ, ਜਿਸ ਕਾਰਨ ਰਿਤਿਕ ਰੌਸ਼ਨ ਨੇ ਫਿਲਮ 'ਸੁਪਰ 30' 'ਚੋਂ ਵਿਕਾਸ ਦਾ ਨਾਂ ਹਟਵਾ ਦਿੱਤਾ। ਹੁਣ ਇਸ ਲੜੀ 'ਚ ਅਗਲਾ ਨਾਂ ਆ ਗਿਆ ਹੈ ਆਮਿਰ ਖਾਨ ਦਾ, ਜਿਨ੍ਹਾਂ ਨੇ 'ਮੋਗੁਲ' ਫਿਲਮ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਆਮਿਰ ਨੇ ਅਜਿਹਾ ਡਾਇਰੈਕਟਰ ਸੁਭਾਸ਼ ਕਪੂਰ ਕਰਕੇ ਕੀਤਾ ਹੈ ਕਿਉਂਕਿ ਬੀਤੇ ਦਿਨੀਂ ਸੁਭਾਸ਼ 'ਤੇ ਅਦਾਕਾਰਾ ਗੀਤਿਕਾ ਤਿਆਗੀ ਨੇ ਇਲਜ਼ਾਮ ਲਾਏ ਸੀ। ਆਮਿਰ ਨੇ ਇਕ ਪੋਸਟ ਨੂੰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਫਿਲਮ ਨੂੰ ਉਹ ਭੂਸ਼ਣ ਕੁਮਾਰ ਨਾਲ ਮਿਲਕੇ ਪ੍ਰੋਡਿਊਸ ਕਰ ਰਹੇ ਸੀ। ਅਜਿਹੇ 'ਚ ਭੂਸ਼ਣ ਦਾ ਕਹਿਣਾ ਹੈ ਕਿ ਉਹ ਆਮਿਰ ਦੇ ਨਾਲ ਹਨ। ਸਿਰਫ ਇਹੀ ਨਹੀਂ ਸੁਭਾਸ਼ ਨੇ ਕਿਹਾ ਕਿ ਉਹ ਆਮਿਰ ਦੇ ਫੈਸਲੇ ਦੀ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਦਾ ਮਾਮਲਾ ਕੋਰਟ ਦੇ ਅਧੀਨ ਹੈ।

 

ਦੱਸ ਦੇਈਏ ਕਿ ਜਦੋਂ ਫਿਲਮ 'ਚ ਪਹਿਲਾਂ ਅਕਸ਼ੈ ਕੁਮਾਰ ਨੇ ਲੀਡ ਕਿਰਦਾਰ ਪਲੇਅ ਕਰਨਾ ਸੀ ਪਰ ਕੁਝ ਕਾਰਨਾਂ ਕਰਕੇ ਅੱਕੀ ਨੇ ਫਿਲਮ ਛੱਡ ਦਿੱਤੀ ਸੀ। ਹੁਣ ਆਮਿਰ ਨੇ ਵੀ ਫਿਲਮ ਤੋਂ ਆਪਣੇ ਹੱਥ ਪਿੱਛੇ ਕਰ ਲਏ ਹਨ।

 

ਆਮਿਰ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ, ''ਹੁਣ ਸਮਾਂ ਆ ਗਿਆ ਹੈ ਜਦੋਂ ਇੰਡਸਟਰੀ ਨੂੰ ਅਹਿਮ ਫੈਸਲੇ ਲੈਣੇ ਚਾਹੀਦੇ ਹਨ।''

 

 


Edited By

Sunita

Sunita is news editor at Jagbani

Read More