ਪੁਲਸ ਦੀ ਥਰਡ ਡਿਗਰੀ ਟਾਰਚਰ ਕਾਰਨ ਹਸਪਤਾਲ ਪੁੱਜਾ ਟੀ. ਵੀ. ਐਕਟਰ

Saturday, May 18, 2019 3:54 PM

ਮੁੰਬਈ (ਬਿਊਰੋ) — ਕਲਰਸ ਦੇ ਸ਼ੋਅ 'ਕਸਮ ਤੇਰੇ ਪਿਆਰ ਕੀ' 'ਚ ਨਜ਼ਰ ਆਉਣ ਵਾਲੇ ਅੰਸ਼ ਅਰੋੜਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਗਾਜ਼ਿਆਬਾਦ ਪੁਲਸ ਵਲੋਂ ਟੀ. ਵੀ. ਐਕਟਰ ਨੂੰ ਥਰਡ ਡਿਗਰੀ ਟਾਰਚਰ ਕੀਤਾ ਗਿਆ ਹੈ। ਹੁਣ ਉਹ ਦਿੱਲੀ ਦੇ ਹਸਪਤਾਲ 'ਚ ਭਰਤੀ ਹੈ ਅਤੇ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਜ਼ਖਮੀ ਨਜ਼ਰ ਆ ਰਿਹਾ ਹੈ। ਉਸ ਦੇ ਹੱਥਾਂ-ਪੈਰਾਂ 'ਤੇ ਸੋਜ਼ ਪਈ ਹੋਈ ਹੈ। ਉਥੇ ਹੀ ਪੁਲਸ ਦੀ ਬਰਬਰਤਾ ਦਾ ਸ਼ਿਕਾਰ ਹੋਏ ਅੰਸ਼ ਨੇ ਐੱਫ. ਆਈ. ਆਰ. ਦੀ ਕਾਪੀ ਮੀਡੀਆ ਨਾਲ ਸ਼ੇਅਰ ਕਰਕੇ ਆਪਣੀ ਹੱਡਬੀਤੀ ਸੁਣਾਈ ਹੈ।

PunjabKesari
ਪੁਲਸ ਬਰਬਰਤਾ, ਗਾਜ਼ਿਆਬਾਦ ਇੰਦਰਪੁਰਮ 'ਚ ਸਥਿਤ ਪੁਲਸ ਸਟੇਸ਼ਨ 'ਚ, ਯੂ. ਪੀ. ਮਾਣਯੋਗ ਮਹੋਦਯ, ਮੈਂ ਅੰਸ਼ ਅਰੋੜਾ...ਯੂ.ਪੀ। ਮੈਂ ਇਕ ਕੰਮ ਕਾਰ ਵਾਲਾ ਵਿਅਕਤੀ ਹਾਂ। ਮੈਂ ਤੁਹਾਡੇ ਜੁਲਮਾਂ ਦਾ ਸ਼ਿਕਾਰ ਹੋਇਆ ਹਾਂ। ਸਾਨੂੰ ਪੀ. ਐੱਸ, ਇੰਦਰਪੁਰਮ, ਗਾਜਿਆਬਾਦ ਯੂ. ਪੀ. ਦੇ ਪੁਲਸ ਅਧਿਕਾਰੀਆਂ ਦੁਆਰਾ ਸਰੀਰਕ ਰੂਪ ਤੋਂ ਜੁਲਮ ਕੀਤਾ ਗਿਆ ਹੈ। ਮੈਨੂੰ ਥਰਡ ਡਿਗਰੀ ਟਾਰਚਰ ਕੀਤਾ ਗਿਆ ਹੈ। ਪੁਲਸ ਨੇ ਮੈਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਖੂਬ ਕੁੱਟਿਆ ਗਿਆ ਤੇ ਗਲਤ ਵਰਤਾਓ ਕੀਤਾ ਗਿਆ।

PunjabKesari
ਅੰਸ਼ ਨੇ ਕਿਹਾ ਕਿ 12/05/2019 ਦੀ ਰਾਤ ਨੂੰ ਲਗਭਗ 1:30-2:00 (ਚੌਬੀਸ ਸਾਤ), ਸ਼ਾਪ੍ਰਿਕਸ ਮਾਲ, ਸੈਕਟਰ 4, ਵੈਸ਼ਾਲੀ, ਗਾਜ਼ਿਆਬਾਦ, ਯੂ. ਪੀ. ਨਾਮਕ ਸਟੋਰ 'ਚ ਗਿਆ। ਜੋ ਖਾਣ-ਪੀਣ ਤੇ ਕੰਫੈਕਸ਼ਨਰੀ ਵਸਤੂਆਂ ਲਈ ਕਾਫੀ ਮਸ਼ਹੂਰ ਹੈ, ਜੋ ਕਿ ਦੇਰ ਰਾਤ ਤੱਕ ਖੁੱਲ੍ਹਾ ਰਹਿੰਦਾ ਹੈ।

PunjabKesari

ਮੈਂ ਇਕੱਲਾ ਸਟੋਰ ਦੇ ਅੰਦਰ ਗਿਆ ਸੀ, ਜਦੋਂਕਿ ਮੇਰਾ ਭਰਾ ਕਾਰ 'ਚ ਮੇਰਾ ਇਤਜ਼ਾਰ ਕਰ ਰਿਹਾ ਸੀ। ਮੈਂ ਸਟੋਰ 'ਚ ਇਕ ਦਿਨ ਪਹਿਲਾ ਹੋਏ ਝਗੜੇ ਨੂੰ ਸੁਲਝਾਉਣ ਲਈ ਗਿਆ ਸੀ ਪਰ ਪੁਲਸ ਅਧਿਕਾਰੀਆਂ ਨੇ ਮੈਨੂੰ Crpc ਦੇ U/ s-151 ਤੋਂ ਜ਼ਬਰਦਸਤੀ ਗ੍ਰਿਫਤਾਰ ਕਰ ਲਿਆ।

PunjabKesari

ਜਦੋਂ ਪੁਲਸ ਮੈਨੂੰ ਵੈਨ 'ਚ ਲੈ ਜਾ ਰਹੀ ਸੀ ਅਤੇ ਮੇਰੇ ਛੋਟੇ ਭਰਾ ਨੇ ਘਟਨਾ ਨੂੰ ਦੇਖਿਆ ਕਿਉਂਕਿ ਉਹ ਦੁਕਾਨ ਦੇ ਬਾਹਰ ਖੜ੍ਹੀ ਕਾਰ 'ਚ ਮੇਰਾ ਇੰਤਜ਼ਾਰ ਕਰ ਰਿਹਾ ਸੀ। ਇਸ ਲਈ ਉਹ ਮੇਰੀ ਸਥਿਤੀ ਬਾਰੇ ਪੁੱਛਗਿੱਛ ਕਰਨ ਲਈ ਪੁਲਸ ਕੋਲ ਆਇਆ। ਆਪਣੀ ਸਥਿਤੀ ਬਾਰੇ ਉਨ੍ਹਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਪੁਲਸ ਅਧਿਕਾਰੀਆਂ ਨੇ ਜ਼ਬਰਦਸਤੀ ਮੈਨੂੰ ਪੁਲਸ ਵੈਨ 'ਚ ਇਹ ਆਖਦੇ ਹੋਏ ਘਸੀਟ ਲਿਆ ਕਿ ''ਤੂੰ ਇਸ ਦੇ ਨਾਲ ਹੈ ਨਾ, ਤਾਂ ਤੂੰ ਵੀ ਚੱਲ,''। ਸਾਡੇ ਫੋਨ ਜ਼ਬਰਦਸਤੀ ਖੋਹ ਲਏ ਗਏ।

PunjabKesari


Edited By

Sunita

Sunita is news editor at Jagbani

Read More