Pics : ਬਰਥਡੇ ''ਤੇ ਕੈਮਰੇ ਸਾਹਮਣੇ ਚੁਲਬੁਲੇ ਅੰਦਾਜ਼ ''ਚ ਦਿਖੀ ਐਸ਼ਵਰਿਆ-ਅਭਿਸ਼ੇਕ ਦੀ ਲਾਡਲੀ ਆਰਾਧਿਆ

11/17/2017 4:00:40 PM

ਮੁੰਬਈ (ਬਿਊਰੋ)— 16 ਨਵੰਬਰ ਨੂੰ ਐਸ਼ਵਰਿਆ-ਅਭਿਸ਼ੇਕ ਦੀ ਲਾਡਲੀ ਆਰਾਧਿਆ ਦਾ ਜਨਮਦਿਨ ਸੀ। ਬੇਟੀ ਦੇ ਇਸ ਦਿਨ ਨੂੰ ਸਪੈਸ਼ਲ ਬਣਾਉਣ ਲਈ ਅਭਿਸ਼ੇਕ-ਐਸ਼ਵਰਿਆ ਨੇ ਮੁੰਬਈ ਦੇ ਇਕ ਹੋਟਲ 'ਚ ਬਰਥਡੇ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਪਰਿਵਾਰ ਦੇ ਸਭ ਲੋਕ ਮੌਜੂਦ ਸਨ।

PunjabKesari

ਪਾਰਟੀ 'ਚ ਜਾਂਦੇ ਸਮੇਂ ਆਰਾਧਿਆ ਆਪਣੇ ਮੰਮੀ-ਪਾਪਾ ਨਾਲ ਕੈਮਰੇ 'ਚ ਕੈਦ ਹੋਈ ਜਿਸ ਦੌਰਾਨ ਉਹ ਕੈਮਰੇ ਸਾਹਮਣੇ ਮਸਤੀ ਕਰਦੀ ਦਿਖੀ। ਉਸਦੇ ਇਸ ਚੁੱਲਬੁਲੇ ਅੰਦਾਜ਼ ਦੇ ਫੈਨਜ਼ ਅਕਸਰ ਦੀਵਾਨੇ ਹੋ ਜਾਂਦੇ ਹਨ।

PunjabKesari
ਇਸ ਦੌਰਾਨ ਪਿੰਕ ਕਲਰ ਦੀ ਡਰੈੱਸ 'ਚ ਉਹ ਸੁਪਰ ਕਿਊਟ ਲੱਗ ਰਹੀ ਸੀ। ਸਿਰ 'ਤੇ ਉਸਨੇ ਪਿੰਕ ਕਲਰ ਦਾ ਬੋ ਪਹਿਣਿਆ ਹੋਇਆ ਸੀ। ਛੋਟੀ ਜਿਹੀ ਆਰਾਧਿਆ ਨੂੰ ਬਚਪਨ ਤੋਂ ਹੀ ਬੋ ਪਹਿਣਨ ਦਾ ਕਾਫੀ ਸ਼ੌਕ ਹੈ।

PunjabKesari

ਇਸ ਮੌਕੇ ਅਭਿਸ਼ੇਕ ਅਤੇ ਐਸ਼ਵਰਿਆ ਕੈਜ਼ੁਅਲ ਲੁੱਕ 'ਚ ਨਜ਼ਰ ਆਏ। ਅਭਿਸ਼ੇਕ ਨੇ ਬਲੈਕ ਪ੍ਰਿੰਟ ਦੀ ਸਵੈਟਸ਼ਰਟ ਪਹਿਣੀ ਹੋਈ ਸੀ, ਉੱਥੇ ਹੀ ਐਸ਼ਵਰਿਆ ਨੇ ਬਲੂ ਕਲਰ ਦੀ ਡਰੈੱਸ ਪਹਿਣੇ ਨਜ਼ਰ ਆਈ।

PunjabKesari
ਬਿੱਗ ਨੇ ਆਰਾਧਿਆ ਨੂੰ ਜਨਮਦਿਨ ਦੀ ਵਿਸ਼ ਕਰਦੇ ਹੋਏ ਆਪਣੇ ਟਵਿਟਰ ਅਕਾਊਂਟ 'ਤੇ ਉਸਦੀ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ 'ਚ ਉਹ ਬੇਹੱਦ ਕਿਊਟ ਦਿਖਾਈ ਦੇ ਰਹੀ ਸੀ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News