'ਆਟੇ ਦੀ ਚਿੜੀ' ਦੇ ਲੇਖਕ ਦੇ ਨਾਲ ਇਸ ਬਾਲ ਕਲਾਕਾਰ ਨੂੰ ਕੀਤਾ ਸਨਮਾਨਿਤ

11/10/2018 5:16:30 PM

ਚੀਮਾਂ ਮੰਡੀ ( ਗੋਇਲ) — ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਵੱਲੋਂ ਪੰਜਾਬੀ ਫਿਲਮ 'ਆਟੇ ਦੀ ਚਿੜੀ' ਦੇ ਲੇਖਕ ਰਾਜੂ ਵਰਮਾ ਅਤੇ ਉਨ੍ਹਾਂ ਦੇ ਬੇਟੇ ਬਾਲ ਕਲਾਕਾਰ ਅਨਮੋਲ ਵਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵਿੰਦਰ ਸਰਮਾ, ਚੇਅਰਮੈਨ ਚਮਕੋਰ ਸਿੰਘ ਸ਼ਾਹਪੁਰ, ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਦੇ ਪ੍ਰਧਾਨ ਸਮਾਜ ਸੇਵੀ ਮੱਖਣ ਸਿੰਘ ਸਾਹਪੁਰ ਕਲਾਂ ਅਤੇ ਗੁਰਜੀਤ ਸਿੰਘ ਖਾਲਸਾ ਜਿਲਾ ਪ੍ਰਧਾਨ ਪ੍ਰੈਸ ਟਰੱਸਟ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੀ ਪਵਿੱਤਰ ਧਰਤੀ ਚੀਮਾਂ ਮੰਡੀ ਦੇ ਜੰਮਪਲ ਰਾਜੂ ਵਰਮਾ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਵਧਾਵਾ ਦਿੰਦਿਆਂ ਪੰਜਾਬ ਦਾ ਦਰਦ ਬਿਆਨ ਕਰਦੀ ਫਿਲਮ 'ਆਟੇ ਦੀ ਚਿੜੀ' ਆਪਣੀ ਮਾਂ ਬੋਲੀ ਦੀ ਝੋਲੀ ਪਾ ਕੇ ਆਪਣੇ ਇਲਾਕੇ ਅਤੇ ਸਮੁੱਚੇ ਜਿਲਾ ਸੰਗਰੂਰ ਦਾ ਨਾਂ ਰੋਸ਼ਨ ਕੀਤਾ ਹੈ।

ਲੇਖਕ ਰਾਜੂ ਵਰਮਾ ਨੇ ਕਿਹਾ ਕਿ ਦਰਸ਼ਕਾਂ ਨੇ ਫਿਲਮ 'ਆਟੇ ਦੀ ਚਿੜੀ' ਨੂੰ ਮਾਣ-ਪਿਆਰ ਦਿੱਤਾ ਹੈ, ਜਿਸ ਕਰਕੇ ਭਵਿੱਖ 'ਚ ਉਨ੍ਹਾਂ ਦੀਆਂ ਲਿਖੀਆਂ ਦਰਜਨ ਦੇ ਕਰੀਬ ਪੰਜਾਬੀ ਫਿਲਮਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣਨਗੀਆਂ, ਜਿੰਨ੍ਹਾਂ 'ਚ ਪੰਜਾਬ ਦੇ ਦਿੱਗਜ ਅਦਾਕਾਰ ਆਪਣੀ ਕਲਾ ਦੇ ਜੋਹਰ ਦਿਖਾਉਣਗੇ। ਇਸ ਮੌਕੇ ਹਰਿੰਦਰ ਸਿੰਘ ਫਤਿਹਗੜ੍ਹ, ਸੋਨੂੰ ਵਰਮਾ, ਗੁਰਿੰਦਰ ਗੱਗੀ, ਮਨਜੀਤ ਸਿੰਘ ਮੋੜ, ਭੋਲਾ ਸਿੰਘ, ਮੋਹਤਮ ਸਿੰਘ, ਅਮਨ ਖਾਨ, ਸੁਭਾਸ਼ ਸਿੰਗਲਾ. ਜੇ. ਈ, ਕਮਲਦੀਪ ਸ਼ਰਮਾ, ਗੱਗੀ, ਹਨੀ, ਸੋਣੀ ਅਤੇ ਬੱਬੂ ਆਦਿ ਹਾਜ਼ਰ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News