ਅੰਮ੍ਰਿਤ ਮਾਨ ਤੇ ਗੁਰਲੇਜ ਅਖਤਰ ਦੀ ਆਵਾਜ਼ 'ਚ 'ਆਟੇ ਦੀ ਚਿੜੀ' ਦਾ ਦੂਜਾ ਰੋਮਾਂਟਿਕ ਗੀਤ ਰਿਲੀਜ਼

Saturday, October 6, 2018 1:18 PM

ਜਲੰਧਰ(ਬਿਊਰੋ) — ਲੰਬੇ ਸਮੇਂ ਤੋਂ ਉਡੀਕੀ ਜਾਣ ਵਾਲੀ ਫਿਲਮ 'ਆਟੇ ਦੀ ਚਿੜੀ' ਦਾ ਦੂਜਾ ਗੀਤ 'ਲਵ ਯੂ ਨੀ ਮੁਟਿਆਰੇ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਅੰਮ੍ਰਿਤ ਮਾਨ ਤੇ ਗੁਰਲੇਜ ਅਖਤਰ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ 'Intense' ਵਲੋਂ ਦਿੱਤਾ ਗਿਆ ਹੈ। ਇਸ ਗੀਤ 'ਚ ਅੰਮ੍ਰਿਤ-ਨੀਰੂ ਦੀ ਦਿਲਚਸਪ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ,ਜੋ ਦਰਸ਼ਕਾਂ ਦੇ ਟੁੰਬਣ ਜਾ ਸਫਲ ਹੋ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 'ਆਟੇ ਦੀ ਚਿੜੀ' ਫਿਲਮ ਦਾ ਇਕ ਗੀਤ ਹੋਰ ਰਿਲੀਜ਼ ਹੋਇਆ ਸੀ, ਜਿਸ ਦਾ ਨਾਂ ਹੈ 'ਬਲੱਡ ਵਿਚ ਤੂੰ' ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ 'ਚ ਅੰਮ੍ਰਿਤ ਮਾਨ ਨਾਲ ਨੀਰੂ ਬਾਜਵਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। 'ਲਵ ਯੂ ਮੁਟਿਆਰੇ' ਗੀਤ ਦਾ ਪੋਸਟਰ 'ਆਟੇ ਦੀ ਚਿੜੀ' ਦੇ ਆਫੀਸ਼ੀਅਲ ਅਕਾਊਂਟ'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੀ ਵੀਡੀਓ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਫਿਲਮਾਇਆ ਗਿਆ ਹੈ।

ਦੱਸ ਦੇਈਏ ਕਿ 'ਆਟੇ ਦੀ ਚਿੜੀ' ਆਪਣੇ ਸ਼ੁਰੂਆਤੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਸ਼ਾਇਦ ਸੁਰਖੀਆਂ 'ਚ ਰਹਿਣਾ ਦਾ ਇਕ ਕਾਰਨ ਨੀਰੂ ਬਾਜਵਾ ਅਤੇ ਬੰਬ ਜੱਟ ਅੰਮ੍ਰਿਤ ਮਾਨ ਦੀ ਜੋੜੀ ਵੀ ਹੈ, ਜੋ ਪਹਿਲੀ ਵਾਰ ਪਰਦੇ 'ਤੇ ਇਕੱਠੀ ਨਜ਼ਰ ਆਉਣ ਵਾਲੀ ਹੈ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫਿਲਮ 'ਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ, ਜਿਵੇਂ ਕਿ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਅਤੇ ਅਨਮੋਲ ਵਰਮਾ। 'ਆਟੇ ਦੀ ਚਿੜੀ' ਇਕ ਕਾਮੇਡੀ ਫਿਲਮ ਹੈ, ਜਿਸ 'ਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸਰਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।


Edited By

Sunita

Sunita is news editor at Jagbani

Read More