21 ਸਤੰਬਰ ਨੂੰ ਰਿਲੀਜ਼ ਹੋਵੇਗਾ ਅੰਮ੍ਰਿਤ ਮਾਨ-ਨੀਰੂ ਬਾਜਵਾ ਦੀ ''ਆਟੇ ਦੀ ਚਿੜੀ'' ਦਾ ਟਰੇਲਰ

9/19/2018 11:00:10 AM

ਜਲੰਧਰ(ਬਿਊਰੋ)— 'ਆਟੇ ਦੀ ਚਿੜੀ' ਇਕ ਨਾਂ ਜੋ ਸਾਡੇ ਪੰਜਾਬ ਦੇ ਵਿਰਸੇ ਦਾ ਬਹੁਤ ਹੀ ਅਹਿਮ ਹਿੱਸਾ ਸੀ, ਜਿਸ ਬਾਰੇ ਸ਼ਾਇਦ ਅੱਜ ਦੀ ਪੀੜ੍ਹੀ ਨੂੰ ਪਤਾ ਵੀ ਨਹੀਂ ਹੋਵੇਗਾ ਪਰ ਇਸ ਵਾਰ ਪ੍ਰਸਿੱਧ ਡਾਇਰੈਕਟਰ ਹੈਰੀ ਭੱਟੀ ਇਕ ਨਵੀਂ ਫਿਲਮ 'ਆਟੇ ਦੀ ਚਿੜੀ' ਲੈ ਕੇ ਆ ਰਹੇ ਹਨ, ਜਿਸ 'ਚ ਉਹ ਆਪਣੇ ਪੰਜਾਬੀ ਵਿਰਸੇ ਦੀ ਭੁੱਲੇ ਵਿਰਸੇ ਦੀ ਮਹੱਤਤਾ ਨੂੰ ਦਿਖਾਉਣਗੇ। ਫੈਨਜ਼ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਆਟੇ ਦੀ ਚਿੜੀ' ਦੀ ਇਕ ਹੋਰ ਝਲਕ ਅੰਮ੍ਰਿਤ ਮਾਨ ਨੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ। ਦਰਅਸਲ ਅੰਮ੍ਰਿਤ ਮਾਨ ਦੁਆਰਾ ਫਿਲਮ ਦਾ ਇਕ ਬੇਹੱਦ ਹੀ ਮਜ਼ੇਦਾਰ ਅਤੇ ਖੂਬਸੂਰਤ ਪੋਸਟਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਉਹ ਖੁਦ ਅਤੇ ਅਦਾਕਾਰਾ ਨੀਰੂ ਬਾਜਵਾ ਬੇਹੱਦ ਹੀ ਵੱਖਰੀ ਲੁੱਕ 'ਚ ਨਜ਼ਰ ਆ ਰਹੇ ਹਨ|। ਇਸ ਦੇ ਨਾਲ ਉਨ੍ਹਾਂ ਨੇ ਫਿਲਮ ਦੇ ਟਰੇਲਰ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ ਹੈ। ਅੰਮ੍ਰਿਤ ਮਾਨ ਨੇ ਪੋਸਟਰ ਸ਼ੇਅਰ ਕਰਦਿਆਂ ਦੱਸਿਆ ਹੈ ਕਿ 21 ਸਤੰਬਰ ਨੂੰ ਫਿਲਮ ਦਾ ਟਰੇਲਰ ਆ ਰਿਹਾ ਹੈ। 

PunjabKesari
ਕੁਝ ਦਿਨ ਪਹਿਲਾਂ ਹੀ ਫਿਲਮ ਦੀ ਸਟਾਰਕਾਸਟ ਟੀਮ ਵਲੋਂ ਆਪਣੇ ਇੰਸਟਾਗ੍ਰਾਮ ਤੇ ਫਿਲਮ ਦਾ ਇਕ ਹੋਰ ਪੋਸਟਰ ਸ਼ੇਅਰ ਕੀਤਾ ਸੀ, ਜਿਸ 'ਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਖੂਬਸੂਰਤ ਪੰਜਾਬੀ ਪੋਸ਼ਾਕ 'ਚ ਨਜ਼ਰ ਆ ਰਹੇ ਸਨ।
ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ। ਇਹ ਇਕ ਕਾਮੇਡੀ ਫਿਲਮ ਹੈ ਅਤੇ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਦੀ ਪਸੰਦ 'ਤੇ ਖਰੀ ਉਤਰਨਦੀ ਪੂਰੀ ਉਮੀਦ ਹੈ। ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਹਨ। ਇਹ ਫਿਲਮ ਪੰਜਾਬ ਅਤੇ ਕੈਨੇਡਾ 'ਚ ਸ਼ੂਟ ਕੀਤੀ ਗਈ ਹੈ। ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News