ਤਾਮਿਲ ਫਿਲਮ ਲਈ ਅਭੈ ਦਿਓਲ ਨੇ ਬਦਲਿਆ ਆਪਣਾ ਲੁੱਕ (ਵੀਡੀਓ)
9/24/2017 6:06:23 PM
ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਭੈ ਦਿਓਲ ਦੀ ਤਾਮਿਲ ਫਿਲਮ 'ਇਧੂ ਵੇਧਾਲਮ ਸੋਲੁਮ ਕੜਈ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ 'ਚ ਉਹ ਰਾਜਾ ਵਿਕਰਮਾਦਿਤਯੇ ਦੀ ਭੂਮਿਕਾ 'ਚ ਹਨ। ਇਹ ਟੀਜ਼ਰ 1 ਮਿੰਟ 14 ਸੈਕਿੰਡ ਦਾ ਹੈ। ਟੀਜ਼ਰ ਦੇ ਅੰਤ 'ਚ ਅਭੈ ਦਿਓਲ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲਦੀ ਹੈ। ਇਸ ਟੀਜ਼ਰ ਨੂੰ ਅਭੈ ਦਿਓਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਚ ਅਸ਼ਿਵਨ ਕਾਕੁਮਨੁ, ਗੁਰੂ ਸੋਮਾਸੁੰਦਰਮ ਅਤੇ ਐਸ਼ਵਰਿਆ ਰਾਜੇਸ਼ ਅਹਿਮ ਭੂਮਿਕਾ 'ਚ ਹਨ। ਅਭੈ ਇਸ ਫਿਲਮ ਦੇ ਸਹਿ-ਨਿਰਮਾਤਾ ਵੀ ਹਨ। ਇਸ ਫਿਲਮ ਨਾਲ ਅਭੈ ਦਿਓਲ ਆਪਣੇ ਤਾਮਿਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਏ. ਆਰ. ਮੁਰੂਗਾਦੌਸ ਨੇ ਬੀਤੇ ਦਿਨ ਸ਼ਨੀਵਾਰ ਨੂੰ ਟਵਿਟਰ 'ਤੇ ਅਭੈ ਦਾ ਸਵਾਗਤ ਕਰਦੇ ਹੋਏ ਫਿਲਮ ਦੀ ਪਹਿਲੀ ਝਲਕ ਅਤੇ ਟੀਜ਼ਰ ਜਾਰੀ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ