ਆਪਣੀ ਅਜਿਹੀ ਕਰਤੂਤ ਕਾਰਨ ਨਾਮੀ ਗਾਇਕ ਅਭਿਜੀਤ ਸਾਵੰਤ ਨੇ ਲੋਕਾਂ ਤੋਂ ਖਾਧੇ ਸਨ ਛਿੱਤਰ

10/10/2017 1:38:30 PM

ਨਵੀਂ ਦਿੱਲੀ(ਬਿਊਰੋ)— ਅਭਿਜੀਤ ਸਾਵੰਤ ਨੇ ਕਦੇ ਆਪਣੀ ਗਾਇਕੀ ਵਿਚ ਖਾਸਾ ਨਾਮ ਕਮਾਇਆ ਸੀ। ਉਸ ਦਾ ਜਨਮ 7 ਅਕਤੂਬਰ 1981 ਨੂੰ ਹੋਇਆ। ਅਭਿਜੀਤ ਨੇ ਸਾਲ 2005 ਵਿਚ ਸਿਗਿੰਗ ਸ਼ੋਅ 'ਇੰਡੀਅਨ ਆਈਡਲ' ਨੂੰ ਜਿੱਤ ਕੇ ਆਪਣੀ ਵੱਖਰੀ ਪਛਾਣ ਬਣਾਈ ਸੀ। 'ਇੰਡੀਅਨ ਆਈਡਲ' ਜਿੱਤਣ ਤੋਂ ਬਾਅਦ ਉਸ ਨੇ ਆਪਣੀ ਇੱਕ ਐਲਬਮ 'ਆਪਕਾ ਅਭਿਜੀਤ' ਵੀ ਲਾਂਚ ਕੀਤੀ ਸੀ।

PunjabKesari

ਇਹ 'ਇੰਡੀਅਨ ਆਈਡਲ' ਪਾਪ ਮਿਊਜ਼ਿਕ ਨਾਲ ਜੁੜੀ ਪ੍ਰਤੀਯੋਗਿਤਾ ਦਾ ਪਹਿਲਾਂ ਭਾਰਤੀ ਸ਼ੋਅ ਸੀ। ਇਸ ਸ਼ੋਅ ਵਿਚ ਅਮਰੀਕੀ ਆਈਡਲ ਦੀ ਤਰਜ਼ 'ਤੇ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਉਸ ਨੇ ਏਸ਼ੀਅਨ ਆਈਡਲ ਵਿਚ ਭਾਰਤ ਦੀ ਅਗਵਾਈ ਕੀਤੀ ਸੀ। ਇਸ ਸ਼ੋਅ ਵਿਚ ਅਭਿਜੀਤ ਤੀਸਰੇ ਨੰਬਰ 'ਤੇ ਰਹੇ ਸਨ। ਅਭਿਜੀਤ ਦੀ ਦੂਜੀ ਐਲਬਮ 'ਜਨੂਨ' ਲੋਕਾਂ ਨੇ ਕਾਫੀ ਜ਼ਿਆਦਾ ਸਰਾਹਿਆ ਸੀ। ਉਸ ਨੇ ਪਹਿਲੀ ਵਾਰ ਫਿਲਮ 'ਆਸ਼ਿਕ ਬਣਾਇਆ ਆਪਨੇ' ਦੇ ਲਈ ਗਾਣਾ ਗਾਇਆ ਸੀ।

PunjabKesari

ਅਭਿਜੀਤ ਨੇ ਫਿਲਮਾਂ ਵਿਚ ਵੀ ਹਥ ਅਜ਼ਮਾਇਆ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਉਸ ਦੀ ਪਹਿਲੀ ਫਿਲਮ 'ਲਾਟਰੀ' ਸੀ। ਇਸ ਫਿਲਮ ਨੂੰ ਦਰਸ਼ਕਾ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਅਭਿਜੀਤ ਉਸ ਸਮੇਂ ਵਿਵਾਦਾਂ ਵਿਚ ਆ ਗਿਆ ਸੀ, ਜਦੋਂ ਉਸ ਦੀ ਇੱਕ ਮਹਿਲਾ ਦੋਸਤ ਨੇ ਰਾਤ ਨੂੰ ਆਪਣੀ ਕਾਰ ਨਾਲ ਇੱਕ ਸਕੂਟਰ ਚਾਲਕ ਨੂੰ  ਟੱਕਰ ਮਾਰ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਅਭਿਜੀਤ ਆਪਣੀ ਦੋਸਤ ਨਾਲ ਰਾਤ ਸਮੇਂ ਕਾਰ ਰੇਸ ਲਾ ਰਿਹਾ ਸੀ ਤਾਂ ਇਸ ਮਾਮਲੇ ਵਿਚ ਗੁੱਸੇ ਵਿਚ ਆਈ ਭੀੜ ਨੇ ਅਭਿਜੀਤ ਦੀ ਖੂਬ ਪਿਟਾਈ ਕੀਤੀ ਸੀ।

PunjabKesari

ਉਸ ਦੀ ਦੋਸਤ ਨੂੰ ਵੀ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਅਭਿਜੀਤ ਆਪਣੀ ਪਤਨੀ ਨਾਲ ਡਾਂਸ ਰਿਐਲਟੀ ਸ਼ੋਅ 'ਨੱਚ ਬੱਲੀਏ' ਸੀਜ਼ਨ 4 ਦੇ ਮੁਕਾਬਲੇਬਾਜ਼ ਬਣੇ ਸੀ। ਜਦੋਂ ਅਭਿਜੀਤ ਦੀ ਗਾਇਕੀ ਨਹੀਂ ਚਲੀ ਤਾਂ ਉਸ ਨੇ ਰਾਜਨੀਤੀ ਵੱਲ ਆਪਣੇ ਕਦਮ ਵਧਾਏ। ਉਸ ਨੇ ਸਾਲ 2009 ਵਿਚ ਨੋਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਸ਼ਿਵਸੈਨਾ ਜੁਆਇਨ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News