ਅਭਿਸ਼ੇਕ ਦੇ ਫੈਨਜ਼ ਨੂੰ ਨਿਰਾਸ਼ ਕਰੇਗੀ ਇਹ ਖਬਰ, ਸ਼ੂਟਿੰਗ ਤੋਂ ਪਹਿਲਾਂ ਹੀ ਛੱਡ ਦਿੱਤੀ ਫਿਲਮ
9/24/2017 4:45:12 PM
ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਨੇ ਕੁਝ ਸਮੇਂ ਪਹਿਲਾਂ ਇਹ ਕਨਫਰਮ ਕਰ ਦਿੱਤਾ ਸੀ ਕਿ ਉਹ ਜੇ. ਪੀ. ਦੱਤਾ ਦੀ ਫਿਲਮ 'ਪਲਟਨ' 'ਚ ਕੰਮ ਕਰਨਗੇ ਪਰ ਹੁਣ ਇਹ ਖਬਰ ਆ ਰਹੀ ਹੈ ਕਿ ਉਨ੍ਹਾਂ ਫਿਲਮ 'ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਫਿਲਮ ਦੀ ਟੀਮ ਜਦੋਂ ਸ਼ੂਟਿੰਗ ਲਈ ਲਦਾਖ ਰਵਾਨਾ ਹੋਣ ਵਾਲੇ ਸੀ ਤਾਂ ਅਭਿਸ਼ੇਕ ਇਸ ਫਿਲਮ 'ਚ ਪਿੱਛੇ ਹੱਟ ਗਏ ਹਨ।
ਸੂਤਰਾਂ ਮੁਤਾਬਕ ਜੇ. ਪੀ. ਦੱਤਾ ਦੀ ਬੇਟੀ ਨੇ ਇਸ ਗੱਲ ਨੂੰ ਕਨਫਰਮ ਕੀਤਾ ਹੈ ਅਤੇ ਕਿਹਾ ਕਿ ਅਭਿਸ਼ੇਕ ਇਸ ਫਿਲਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਆਪਣੀ ਕਿਸੇ ਨਿੱਜੀ ਵਜ੍ਹਾ ਕਰਕੇ ਇਸ ਫਿਲਮ ਨੂੰ ਛੱਡ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਭ ਲਈ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਹੁਣ ਸਾਨੂੰ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਕਿਰਦਾਰ ਲੱਭਣਾ ਪਵੇਗਾ। ਫਿਲਮ ਦੀ ਟੀਮ ਹੁਣ ਲਦਾਖ ਪਹੁੰਚ ਗਈ ਹੈ ਅਤੇ ਅਸੀਂ ਜਲਦ ਹੀ ਅਭਿਸ਼ੇਕ ਦੀ ਜਗ੍ਹਾ ਕਿਸੇ ਹੋਰ ਅਭਿਨੇਤਾ ਦੀ ਭਾਲ 'ਚ ਹਾਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ