ਜਦੋਂ ਬੱਚਨ ਨੂੰਹ ਨੂੰ 'ਮਾਂ' ਤੇ ਅਭਿਸ਼ੇਕ ਨੂੰ 'ਪਤੀ' ਦੱਸ ਲੋਕਾਂ ਨੇ ਬਟੋਰੀਆਂ ਸੁਰਖੀਆਂ

1/4/2018 3:08:30 PM

ਮੁੰਬਈ(ਬਿਊਰੋ)— ਬੱਚਨ ਪਰਿਵਾਰ ਦੀ ਨੂੰਹ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਲੈ ਕੇ ਹਾਲ ਹੀ 'ਚ ਹੈਰਾਨੀਜਨਕ ਮਾਮਲਾ ਸਾਹਮਣਾ ਆਇਆ ਹੈ, ਜਿਸ 'ਚ ਆਂਧਰਾ ਪ੍ਰਦੇਸ਼ ਨਾਲ ਸੰੰਬੰਧ ਰੱਖਣ ਵਾਲੇ 29 ਸਾਲਾ ਸੰਗੀਤ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਰਾਏ ਬੱਚਨ ਉਨ੍ਹਾਂ ਦੀ ਮਾਂ ਹੈ।

PunjabKesari

ਐਸ਼ਵਰਿਆ ਨੂੰ ਲੈ ਕੇ ਸੰਗੀਤ ਕੁਮਾਰ ਦਾ ਕਹਿਣਾ ਸੀ ਕਿ ਸੈਲੇਬ੍ਰਿਟੀ ਬਣਨ ਤੋਂ ਪਹਿਲਾਂ ਐਸ਼ਵਰਿਆ ਨੇ ਆਈ. ਵੀ. ਐੱਫ. ਤਕਨੀਕ ਰਾਹੀਂ ਸਾਲ 1988 'ਚ ਉਸ ਨੂੰ ਲੰਡਨ 'ਚ ਜਨਮ ਦਿੱਤਾ ਸੀ। ਇਸ ਤੋਂ ਇਲਾਵਾ ਸੰਗੀਤ ਕੁਮਾਰ ਨੇ ਐਸ਼ਵਰਿਆ ਰਾਏ ਤੇ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਹੋਰ ਵੀ ਖੁਲਾਸੇ ਕੀਤੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਐਸ਼ਵਰਿਆ ਰਾਏ ਦੇ ਪਤੀ ਤੇ ਐਕਟਰ ਅਭਿਸ਼ੇਕ ਬੱਚਨ ਨਾਲ ਵੀ ਅਜਿਹੀ ਘਟਨਾ ਵਾਪਰ ਚੱਕੀ ਹੈ। 

PunjabKesari

ਮਾਡਲ ਨੇ ਦੱਸਿਆ ਅਭਿਸ਼ੇਕ ਬੱਚਨ ਨੂੰ ਆਪਣਾ ਪਤੀ
ਜਾਹਨਵੀ ਕਪੂਰ ਨਾਂ ਦੀ ਇਕ ਮਾਡਲ ਨੇ 2007 'ਚ ਇਹ ਕਹਿ ਕੇ ਹੰਗਾਮਾ ਮਚਾ ਦਿੱਤਾ ਸੀ ਕਿ ਉਹ ਅਭਿਸ਼ੇਕ ਬੱਚਨ ਦੀ ਪਤਨੀ ਹੈ। ਗੱਲ ਸਿਰਫ ਇਥੋਂ ਤੱਕ ਨਹੀਂ ਸੀ ਬਲਕਿ ਉਸ ਮਾਡਲ ਨੇ ਅਭਿਸ਼ੇਕ ਬੱਚਨ ਲਈ ਆਪਣੇ ਹੱਥ ਦੀ ਨਾੜ ਤੱਕ ਕੱਟ ਲਈ ਸੀ ਤੇ ਉਹ ਵੀ ਜੁਹੂ 'ਚ ਬੱਚਨ ਦੇ ਬੰਗਲੇ 'ਪ੍ਰਤੀਕਸ਼ਾ' ਦੇ ਬਾਹਰ। ਉਸ ਸਮੇਂ ਅਭਿਸ਼ੇਕ ਬੱਚਨ ਐਸ਼ਵਰਿਆ ਰਾਏ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਸਨ ਤੇ ਜਾਹਨਵੀ ਨਾਂ ਦੀ ਇਸ ਮਾਡਲ ਦਾ ਕਹਿਣਾ ਸੀ ਕਿ ਉਹ ਬਾਅਦ 'ਚ ਇਸ ਮਾਡਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News