ਐਸ਼ਵਰਿਆ ਤੋਂ ਪਹਿਲਾਂ ਇਨ੍ਹਾਂ ਹਸੀਨਾਵਾਂ ਨਾਲ ਜੁੜ ਚੁੱਕਾ ਹੈ ਅਭਿਸ਼ੇਕ ਦਾ ਨਾਂ

Tuesday, February 5, 2019 10:45 AM

ਮੁੰਬਈ (ਬਿਊਰੋ) — ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਅਭਿਸ਼ੇਕ ਬੱਚਨ ਦਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਉਨ੍ਹਾਂ ਦਾ ਜਨਮ 5 ਫਰਵਰੀ 1976 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2000 'ਚ ਆਈ 'ਰਫਿਊਜ਼ੀ' ਨਾਲ ਕੀਤਾ ਸੀ। ਭਾਵੇਂ ਅਭਿਸ਼ੇਕ ਨੇ ਬਾਕਸ ਆਫਿਸ 'ਤੇ ਸਫਲ ਫਿਲਮਾਂ ਦਿੱਤੀਆਂ ਪਰ ਉਹ ਹਮੇਸ਼ਾ ਆਪਣੇ ਪਰਿਵਾਰ ਦਾ ਸਾਥ ਦਿੰਦੇ ਹਨ।

PunjabKesari

ਸੋਸ਼ਲ ਮੀਡੀਆ 'ਤੇ ਕਾਫੀ ਖਬਰਾਂ ਵਾਇਰਲ ਹੋਈਆਂ ਸਨ ਕਿ ਅਭਿਸ਼ੇਕ ਕਰਿਸ਼ਮਾ ਕਪੂਰ ਨਾਲ ਵਿਆਹ ਕਰਵਾਉਣਗੇ ਅਤੇ ਦੋਵਾਂ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਅਭਿਸ਼ੇਕ ਨੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨਾਲ ਸਾਲ 2007 'ਚ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਜਨਮਦਿਨ ਦੇ ਖਾਸ ਮੌਕੇ 'ਤੇ ਅੱਜ ਤੁਹਾਨੂੰ ਉਨ੍ਹਾਂ ਦੀਆਂ ਜ਼ਿੰਦਗੀਆਂ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ, ਜਿਨ੍ਹਾਂ ਨੂੰ ਜਾਣ ਤੁਸੀਂ ਵੀ ਹੈਰਾਨ ਹੋਵੋਗੇ। 

PunjabKesari
ਕਰਿਸ਼ਮਾ ਕਪੂਰ
ਸਭ ਤੋਂ ਪਹਿਲਾ ਅਭਿਸ਼ੇਕ ਦੀ ਜ਼ਿੰਦਗੀ 'ਚ ਕਰਿਸ਼ਮਾ ਆਈ। ਉਹ ਬਚਪਨ ਦੇ ਸਾਥੀ ਸਨ ਅਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਬਾਅਦ 'ਚ ਪਰਿਵਾਰ 'ਚ ਕੁਝ ਅਜਿਹੇ ਹਾਲਾਤ ਸਾਹਮਣੇ ਆਉਣ ਨਾਲ ਉਨ੍ਹਾਂ ਦਾ ਇਹ ਰਿਸ਼ਤਾ ਸਿਰੇ ਨਾ ਚੜ੍ਹ ਸਕਿਆ ਅਤੇ ਇਨ੍ਹਾਂ ਪੁਰਾਣਾ ਰਿਸ਼ਤਾਂ ਟੁੱਟ ਗਿਆ।

PunjabKesari
ਰਾਣੀ ਮੁਖਰਜੀ
ਕਰਿਸ਼ਮਾ ਕਪੂਰ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ 'ਚ ਅਭਿਸ਼ੇਕ ਬੱਚਨ ਦਾ ਦਿਲ ਰਾਣੀ ਮੁਖਰਜੀ 'ਤੇ ਆਇਆ। ਮਣੀਰਤਨਮ ਦੀ ਫਿਲਮ 'ਯੁਵਾ' ਤੋਂ ਉਹ ਇਕ-ਦੂਜੇ ਦੇ ਕਰੀਬ ਆਏ ਸਨ। ਲੋਕਾਂ ਨੂੰ ਵੀ ਇਨ੍ਹਾਂ ਦੀ ਜੋੜੀ ਕਾਫੀ ਪਸੰਦ ਆਈ ਪਰ ਮਾਂ ਜਯਾ ਬੱਚਨ ਨੂੰ ਅਭਿਸ਼ੇਕ-ਰਾਣੀ ਦਾ ਰਿਸ਼ਤਾ ਕੁਝ ਖਾਸ ਰਾਸ ਨਹੀਂ ਆਇਆ। ਦਰਅਸਲ ਜਯਾ ਬੱਚਨ ਨੂੰ ਰਾਣੀ ਦਾ ਬੈਲੇਂਸ ਅੰਦਾਜ਼ ਪਸੰਦ ਨਹੀਂ ਸੀ। ਜਯਾ ਬੱਚਨ ਨੂੰ ਰਾਣੀ ਮੁਖਰਜੀ ਘਮੰਡੀ ਲੱਗਦੀ ਸੀ। ਇਸ ਲਈ ਮਾਂ ਨੇ ਅਭਿਸ਼ੇਕ ਨੂੰ ਸਖਤੀ ਨਾਲ ਹਦਾਇਤ ਦਿੱਤੀ ਕਿ ਉਹ ਰਾਣੀ ਮੁਖਰਜੀ ਤੋਂ ਦੂਰ ਰਹੇ ਅਤੇ ਨਾ ਹੀ ਉਹ ਬੱਚਨ ਪਰਿਵਾਰ ਦੀ ਨੂੰਹ ਬਣ ਨਹੀਂ ਬਣ ਸਕਦੀ।

PunjabKesari
ਦੀਪਾਨੀਤਾ ਸ਼ਰਮਾ
ਇਕ ਸਮਾਂ ਅਜਿਹਾ ਵੀ ਸੀ ਜਦੋਂ ਅਭਿਸ਼ੇਕਾ ਦੇ ਇਕੱਲੇਪਨ 'ਚ ਉਨ੍ਹਾਂ ਦਾ ਜ਼ਿੰਦਗੀ 'ਚ ਮਾਡਲ ਦੀਪਾਨੀਤਾ ਸ਼ਰਮਾ ਆਈ ਸੀ। ਦੋਵਾਂ ਨੇ ਕਈ ਵਾਰ ਇਕੱਠੇ ਸਮਾਂ ਵੀ ਬਤੀਤ ਕੀਤਾ। ਬਾਅਦ 'ਚ ਦੀਪਾਨੀਤਾ ਨੇ ਅਭਿਸ਼ੇਕ ਲਈ ਸਪੈਸ਼ਲ ਪਾਰਟੀ ਵੀ ਰੱਖੀ ਸੀ ਪਰ ਉਸ ਸਮੇਂ ਅਭਿਸ਼ੇਕ ਨੂੰ ਐਸ਼ਵਰਿਆ ਨਾਲ ਪਿਆਰ ਹੋ ਗਿਆ ਸੀ। ਅਭਿਸ਼ੇਕ ਦੀਪਾਨੀਤਾ ਦੀ ਪਾਰਟੀ 'ਚ ਨਹੀਂ ਗਏ ਸਨ।

PunjabKesari
ਐਸ਼ਵਰਿਆ ਰਾਏ
ਇਸ ਤੋਂ ਬਾਅਦ ਅਭਿਸ਼ੇਕ ਅਸਫਲ ਫਿਲਮਾਂ ਅਤੇ ਟੁੱਟੇ ਦਿਲ ਨਾਲ ਐਸ਼ਵਰਿਆ ਨਾਲ ਮਿਲੇ। ਇਨ੍ਹਾਂ ਨੇ ਪਹਿਲਾ ਹੀ ਕਈ ਫਿਲਮਾਂ 'ਚ ਕੰਮ ਕੀਤਾ। ਉਸ ਸਮੇਂ ਐਸ਼ਵਰਿਆ ਦੀ ਜ਼ਿੰਦਗੀ 'ਚ ਸਲਮਾਨ ਖਾਨ ਅਤੇ ਫਿਰ ਵਿਵੇਕ ਓਬਰਾਏ ਸਨ। ਫਿਲਮ 'ਗੁਰੂ' ਦੀ ਸ਼ੂਟਿੰਗ ਦੌਰਾਨ ਐਸ਼ਵਰਿਆ ਤੇ ਅਭਿਸ਼ੇਕ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। 'ਗੁਰੂ' ਦੀ ਸਫਲਤਾ ਦੀ ਪਾਰਟੀ ਦੌਰਾਨ ਅਭਿਸ਼ੇਕ ਨੇ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਅਤੇ ਐਸ਼ਵਰਿਆ ਨੇ ਵੀ ਬਿਨਾਂ ਸਮਾਂ ਗੁਵਾਏ ਜਲਦ ਹੀ ਹਾਂ ਕਰ ਦਿੱਤੀ, ਜਿਸ ਤੋਂ ਬਾਅਦ ਅਪ੍ਰੈਲ 2007 'ਚ ਦੋਵਾਂ ਨੇ ਵਿਆਹ ਕਰ ਲਿਆ ਸੀ। 
PunjabKesari
ਐਸ਼ਵਰਿਆ ਨਾਲ ਵਿਆਹ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ 'ਚ ਤਾਂ ਸਫਲ ਹੋ ਗਏ ਪਰ ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ। ਅਭਿਸ਼ੇਕ ਦੀ ਪਿਛਲੇ ਸਾਲ 'ਮਨਮਰਜ਼ੀਆਂ' ਫਿਲਮ ਰਿਲੀਜ਼ ਹੋਈ ਸੀ।


Edited By

Sunita

Sunita is news editor at Jagbani

Read More