ਅਭਿਸ਼ੇਕ ਦੀ ਜ਼ਿੰਦਗੀ 'ਚ ਇੰਝ ਆਈ ਐਸ਼ਵਰਿਆ, ਹੈਰਾਨ ਕਰ ਦੇਵੇਗੀ ਦੋਹਾਂ ਦੀ LOVE STORY

2/5/2018 5:52:07 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਕਾਫੀ ਫਿਲਮਾਂ ਕਰਨ ਤੋਂ ਬਾਅਦ ਵੀ ਅਭਿਸ਼ੇਕ ਨੂੰ ਕਈ ਵਾਰ ਮਹਾਨਾਇਕ ਅਮਿਤਾਭ ਦੇ ਬੇਟੇ ਤੇ ਮਿਸ ਵਰਲਡ ਰਹੀ ਐਸ਼ਵਰਿਆ ਰਾਏ ਦੇ ਪਤੀ ਦੇ ਰੂਪ 'ਚ ਹੀ ਦੇਖਿਆ ਜਾਂਦਾ ਹੈ। ਫਿਲਮੀ ਕਰੀਅਰ ਨਾਲੋਂ ਅਭਿਸ਼ੇਕ ਦੀ ਨਿੱਜੀ ਜ਼ਿੰਦਗੀ ਕਾਫੀ ਖੁਸ਼ਹਾਲ ਤੇ ਸਫਲ ਰਹੀ ਹੈ। ਇਸ 'ਚ ਸਭ ਤੋਂ ਅਹਿਮ ਪਹਿਲੂ ਹੈ ਐਸ਼ਵਰਿਆ ਨਾਲ ਉਨ੍ਹਾਂ ਦਾ ਵਿਆਹ।

PunjabKesari

ਜਾਣਕਾਰੀ ਮੁਤਾਬਕ ਅਭਿਸ਼ੇਕ-ਐਸ਼ਵਰਿਆ ਦੀ ਮੁਲਾਕਾਤ ਪਹਿਲੀ ਵਾਰ ਸਾਲ 2000 'ਚ ਹੋਈ, ਜਦੋਂ ਉਹ ਫਿਲਮ 'ਢਾਈ ਅਕਸ਼ਰ ਪ੍ਰੇਮ ਕੇ' ਦੀ ਸ਼ੂਟਿੰਗ ਕਰ ਰਹੇ ਸਨ। ਦੋਹਾਂ ਨੇ ਉਸੇ ਸਾਲ ਫਿਲਮ 'ਕੁਝ ਨਾ ਕਹੋ' 'ਚ ਵੀ ਕੰਮ ਕੀਤਾ। ਹੁਣ ਤੱਕ ਇਨ੍ਹਾਂ ਵਿਚਕਾਰ ਸਿਰਫ ਚੰਗੀ ਦੋਸਤੀ ਹੀ ਸੀ। ਹਾਲਾਂਕਿ ਉਹ ਇਸ ਤੋਂ ਪਹਿਲਾਂ ਇਕ ਵਾਰ 1997 'ਚ ਮਿਲ ਚੁੱਕੇ ਸਨ, ਜਦੋਂ ਐਸ਼, ਅਭਿਸ਼ੇਕ ਦੇ ਚੰਗੇ ਦੋਸਤ ਬੌਬੀ ਦਿਓਲ ਨਾਲ ਫਿਲਮ 'ਔਰ ਪਿਆਰ ਹੋ ਗਯਾ' 'ਚ ਕੰਮ ਕਰ ਰਹੀ ਸੀ। ਉਸ ਸਮੇਂ ਤੱਕ ਐਸ਼, ਸਲਮਾਨ ਖਾਨ ਨਾਲ ਰਿਲੇਸ਼ਨਸ਼ਿਪ 'ਚ ਸੀ ਤੇ 2002 'ਚ ਅਭਿਸ਼ੇਕ ਦੀ ਕਰਿਸ਼ਮਾ ਕਪੂਰ ਨਾਲ ਮੰਗਣੀ ਹੋ ਚੁੱਕੀ ਸੀ।

PunjabKesari

ਕਪੂਰ ਤੇ ਬੱਚਨ ਪਰਿਵਾਰ ਇਕ ਹੋਣ ਨੂੰ ਤਿਆਰ ਸਨ ਪਰ ਖਬਰਾਂ ਮੁਤਾਬਕ ਕਰਿਸ਼ਮਾ ਤੇ ਅਭਿਸ਼ੇਕ ਦੀ ਮਾਵਾਂ ਵਿਚਕਾਰ ਅਣਬਣ ਹੋ ਗਈ ਤੇ 2003 'ਚ ਇਹ ਮੰਗਣੀ ਟੁੱਟ ਗਈ। ਉੱਥੇ ਦੂਜੇ ਪਾਸੇ ਐਸ਼ ਨੇ ਸਲਮਾਨ ਦੇ ਵਿਵਹਾਰ ਤੋਂ ਤੰਗ ਆ ਕੇ ਉਨ੍ਹਾਂ ਨਾਲ ਬ੍ਰੇਕਅੱਪ ਕਰ ਲਿਆ। ਇਸ ਤੋਂ ਬਾਅਦ ਐਸ਼ਵਰਿਆ ਦੀ ਅਭਿਸ਼ੇਕ ਦੀ ਜ਼ਿੰਦਗੀ 'ਚ ਐਂਟਰੀ ਹੋਈ। 'ਕਜਰਾ ਰੇ' ਗੀਤ ਦੇ ਸਮੇਂ ਇਨ੍ਹਾਂ ਦੋਹਾਂ ਦੀ ਨੇੜਤਾ ਵਧੀ ਸੀ।

PunjabKesari

ਇਨ੍ਹਾਂ ਦੋਹਾਂ ਪਿਆਰ ਨੇ ਉਸ ਸਮੇਂ ਜ਼ੋਰ ਫੜਿਆ ਜਦੋਂ ਇਨ੍ਹਾਂ ਦੋਹਾਂ ਦੀ ਫਿਲਮ 2006 'ਚ 'ਉਮਰਾਓ ਜਾਨ' ਰਿਲੀਜ਼ ਹੋਈ। 2006 'ਚ ਐਸ਼ਵਰਿਆ-ਅਭਿਸ਼ੇਕ ਨੂੰ ਕਾਫੀ ਸਮਾਂ ਇੱਕਠੇ ਬਿਤਾਉਣ ਦਾ ਮੌਕਾ ਮਿਲਿਆ। ਉਸ ਸਮੇਂ ਇਹ ਦੋਵੇਂ 'ਉਮਰਾਓ ਜਾਨ', 'ਗੁਰੂ' ਤੇ 'ਧੂਮ 2' 'ਚ ਇੱਕਠੇ ਕੰਮ ਕਰ ਰਹੇ ਸਨ। ਇਸ ਤੋਂ ਬਾਅਦ ਅਭਿਸ਼ੇਕ ਨੇ ਬਿਨਾਂ ਸਮਾਂ ਲੰਘਾਉਂਦੇ ਹੋਏ ਐਸ਼ਵਰਿਆ ਨੂੰ ਪ੍ਰਪੋਜ਼ ਕਰ ਦਿੱਤਾ।

PunjabKesari

ਅਭਿਸ਼ੇਕ ਦਾ ਐਸ਼ ਨੂੰ ਪ੍ਰਪੋਜ਼ ਕਰਨ ਦਾ ਤਰੀਕਾ ਵੀ ਕਾਫੀ ਰੋਮਾਂਟਿਕ ਸੀ। ਇਹ ਦੋਵੇਂ ਆਪਣੀ ਫਿਲਮ 'ਗੁਰੂ' ਦੇ ਪ੍ਰੀਮੀਅਰ ਲਈ ਨਿਊਯਾਰਕ 'ਚ ਸਨ। ਇੱਥੋਂ ਦੇ ਇਕ ਹੋਟਲ 'ਚ ਅਭਿਸ਼ੇਕ ਰੁਕੇ ਹੋਏ ਸਨ। ਇਕ ਦਿਨ ਉਹ ਆਪਣੇ ਕਮਰੇ ਦੀ ਬਾਲਕਨੀ 'ਚ ਐਸ਼ ਨੂੰ ਲੈ ਗਏ ਅਤੇ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਅਭਿਸ਼ੇਕ ਨੇ 'ਗੁਰੂ' ਦੇ ਸੈੱਟ ਤੋਂ ਲਈ ਹੋਈ ਕਿਸੇ ਚੀਜ਼ ਨਾਲ ਐਸ਼ ਨੂੰ ਪ੍ਰਪੋਜ਼ ਕੀਤਾ ਸੀ ਨਾ ਕਿ ਅੰਗੂਠੀ ਨਾਲ। ਇਹ ਦੇਖ ਕੇ ਐਸ਼ਵਰਿਆ ਦਾ ਦਿਲ ਪਿਘਲ ਗਿਆ ਤੇ ਉਨ੍ਹਾਂ ਨੇ ਹਾਂ ਕਰ ਦਿੱਤੀ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News