ਜਦੋਂ ਕਰੀਨਾ ਨੇ ਅਭਿਸ਼ੇਕ ਬੱਚਨ ਨੂੰ ਭਰਾ ਆਖ ਕੇ ਰੋਮਾਂਸ ਕਰਨ ਤੋਂ ਕੀਤੀ ਸੀ ਨਾਂਹ

4/13/2018 5:18:20 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸਾਲ 2000 'ਚ ਨਿਰਦੇਸ਼ਕ ਜੇ ਪੀ ਦੱਤਾ ਦੀ ਫਿਲਮ 'ਰਿਫਊਜੀ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਅਭਿਤਾਭ ਬੱਚਨ ਦਾ ਲਾਡਲਾ ਬੇਟਾ ਅਭਿਸ਼ੇਕ ਬੱਚਨ ਲੀਡ ਕਿਰਦਾਰ 'ਚ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਇਸ ਫਿਲਮ 'ਚ ਅਭਿਸ਼ੇਕ ਨਾਲ ਰੋਮਾਂਟਿਕ ਸੀਨ ਦੀ ਗੱਲ ਹੋਈ ਤਾਂ ਕਰੀਨਾ ਨੇ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
PunjabKesari
ਇਸ ਦਾ ਕਾਰਨ ਦੱਸਦੇ ਹੋਏ ਕਰੀਨਾ ਨੇ ਕਿਹਾ ਸੀ ਕਿ ਉਹ ਅਭਿਸ਼ੇਕ ਨੂੰ ਭਰਾ ਮੰਨਦੀ ਹੈ।
PunjabKesari
ਪੁਰਾਣੇ ਵੀਡੀਓ ਨਾਲ ਸਾਹਮਣੇ ਆਇਆ ਇਹ ਦਿਲਚਸਪ ਸੱਚ
ਅਸਲ 'ਚ ਸਿਮੀ ਅਗਰਵਾਲ ਦੇ ਸ਼ੋਅ ਦੇ ਇਕ ਐਪੀਸੋਡ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਕਰੀਨਾ ਕਪੂਰ ਬਤੌਰ ਮੁਹਿਮਾਨ ਪਹੁੰਚੀ ਸੀ। ਐਪੀਸੋਡ ਦੌਰਾਨ ਸਿਮੀ ਅਗਰਵਾਲ ਨੂੰ ਵੀਡੀਓ ਕਾਲ ਕਰਦੀ ਹੈ।
PunjabKesari
ਇਸੇ ਦੌਰਾਨ ਅਭਿਸ਼ੇਕ ਕਰੀਨਾ ਦੀ ਇਸ ਗੱਲ ਦਾ ਜ਼ਿਕਰ ਕਰਦਾ ਹੈ। ਅਭਿਸ਼ੇਕ ਆਖਦਾ ਹੈ ਕਿ ਉਹ ਪਹਿਲਾਂ ਰੋਮਾਂਟਿਕ ਸੀਨ ਕਦੇ ਨਹੀਂ ਭੁੱਲ ਸਕਦੈ।
PunjabKesari
ਉਹ ਦੱਸਦੇ ਹਨ ਕਿ ਜਦੋਂ ਫਿਲਮ 'ਚ ਕਰੀਨਾ ਨੂੰ ਰੋਮਾਂਟਿਕ ਸੀਨ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਮੇਰੇ ਭਰਾ ਵਰਗਾ ਹੈ। ਇੰਨਾਂ ਹੀ ਨਹੀਂ ਉਸ ਨੇ ਝਿਝਕਦੇ ਹੋਏ ਨਿਰਦੇਸ਼ਕ ਨੂੰ ਇਹ ਕਿਹਾ ਸੀ, ''ਜੇ ਪੀ ਅੰਕਲ, ਮੈਂ ਇਹ ਕਿਵੇਂ ਕਰ ਸਕਦੀ ਹਾਂ। ਅਭਿਸ਼ੇਕ ਮੇਰੇ ਭਰਾ ਵਰਗਾ ਹੈ।''
PunjabKesari
ਫਿਲਮ ਲਈ ਕਰੀਨਾ ਨੂੰ ਮਿਲਿਆ ਸੀ ਫਿਲਮਫੇਅਰ ਐਵਾਰਡ
'ਰਿਫਊਜੀ' 'ਚ ਕਰੀਨਾ ਤੇ ਅਭਿਸ਼ੇਕ ਤੋਂ ਇਲਾਵਾ ਜੈਕੀ ਸ਼ਰਾਫ, ਸੁਨੀਲ ਸ਼ੈੱਟੀ ਤੇ ਅਨੁਪਮ ਖੇਰ ਵੀ ਮੁੱਖ ਭੂਮਿਕਾ 'ਚ ਸਨ। ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਿਤ ਹੋਈ ਸੀ ਪਰ ਕਰੀਨਾ ਨੂੰ ਇਸ ਲਈ ਫਿਲਮਫੇਅਰ ਦਾ ਬੈਸਟ ਡੈਬਿਊ ਐਵਾਰਡ ਮਿਲਿਆ ਸੀ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News