''ਅਦਾਕਾਰੀ ਕੰਮ ਨਹੀਂ, ਜਨੂੰਨ ਹੈ ਮੇਰਾ'' : ਸੁਸ਼ਾਂਤ

9/29/2016 7:51:30 AM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਅਦਾਕਾਰੀ ਉਨ੍ਹਾਂ ਲਈ ਕੰਮ ਨਹੀਂ ਸਗੋਂ ਜਨੂੰਨ ਹੈ। ਉਹ ਕਹਿੰਦੇ ਹਨ, ''''ਮੈਂ ਅਦਾਕਾਰੀ ਇਸ ਲਈ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਸੁਪਰ ਸਟਾਰ ਬਣਨਾ ਹੈ। ਮੈਨੂੰ ਇਸ ''ਚ ਮਜ਼ਾ ਆਉਂਦਾ ਹੈ ਅਤੇ ਇਸੇ ਲਈ ਇਸ ਨੂੰ ਕਰਨਾ ਚਾਹੁੰਦਾ ਹਾਂ। ਅਕਸਰ ਲੋਕ ਕਹਿੰਦੇ ਹਨ ਕਿ ਨਾਂ ਅਤੇ ਪੈਸਾ ਆਉਣ ਪਿੱਛੋਂ ਇਹ ਗੱਲਾਂ ਕਹਿਣੀਆਂ ਸੌਖੀਆਂ ਹਨ ਪਰ ਮੇਰੇ ਨਾਲ ਇੰਝ ਨਹੀਂ ਹੈ। ਮੈਂ ਸਭ ਕੁਝ ਦਿਲੋਂ ਕਹਿੰਦਾ ਹਾਂ ਅਤੇ ਕਰਦਾ ਹਾਂ। ਜੇ ਭਲਕੇ ਮੇਰੀ ਫਿਲਮ ਨਾ ਵੀ ਚੱਲੀ ਅਤੇ ਮੇਰੇ ਹੱਥੋਂ ਸਭ ਕੁਝ ਨਿਕਲ ਹੀ ਜਾਏ ਤਾਂ ਵੀ ਮੈਂ ਅਦਾਕਾਰੀ ਕਰਦਾ ਰਹਾਂਗਾ। ਲੋਕ ਮੈਨੂੰ ਫਿਲਮ ''ਚ ਨਹੀਂ ਲੈਣਗੇ ਤਾਂ ਮੈਂ ਸੜਕ ''ਤੇ ਅਦਾਕਾਰੀ ਕਰਨੀ ਸ਼ੁਰੂ ਕਰ ਦਿਆਂਗਾ।'''' ਉਹ ਕਹਿੰਦੇ ਹਨ, ''''ਜੋ ਕੁਝ ਹੈ, ਜ਼ਿੰਦਗੀ ਇਸ ਪਲ ਹੈ, ਇਸ ਦੇ ਹਰ ਪਲ ਨੂੰ ਵਰਲਡ ਕੱਪ ਮੈਚ ਵਾਂਗ ਜੀਓ।''''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News