ਬਾਲੀਵੁੱਡ ਦਾ ਇਹ ਸਿਤਾਰਾ ਸੱਚਮੁਚ ਹੀ ਚੌਂਕੀਦਾਰੀ ਲਈ  ਹੋਇਆ ਮਜਬੂਰ

Tuesday, March 19, 2019 1:25 PM

ਨਵੀਂ ਦਿੱਲੀ (ਬਿਊਰੋ) : ਆਮ ਧਾਰਨਾ ਹੈ ਕਿ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਕਲਾਕਾਰ ਜਾਂ ਐਕਟਰੈੱਸ ਦੀ ਮਾਲੀ ਹਾਲਤ ਵਧੀਆ ਹੋ ਹੀ ਜਾਂਦੀ ਹੈ। ਹੋ ਸਕਦਾ ਹੈ ਕਿ ਜ਼ਿਆਦਾਤਰ ਕਲਾਕਾਰਾਂ ਦੀ ਆਰਥਿਕ ਹਾਲਤ ਨੂੰ ਲੈ ਕੇ ਅਜਿਹਾ ਹੀ ਹੋਵੇ ਪਰ ਫਿਲਮੀ ਦੁਨੀਆ 'ਚ ਕੰਮ ਕਰ ਚੁੱਕੇ ਤਮਾਮ ਲੋਕਾਂ ਦੇ ਸੰਘਰਸ਼ ਕਦੇ ਖਤਮ ਨਹੀਂ ਹੁੰਦੇ। ਫਿਲਮੀ ਦੁਨੀਆ 'ਚ ਸ਼ੌਹਰਤ ਪਾਉਣ ਵਾਲੇ ਕਈ ਲੋਕਾਂ ਦੀ ਖਰਾਬ ਮਾਲੀ ਹਾਲਤ ਅਤੇ ਔਸਤ ਜੀਵਨ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਇਕ ਹੋਰ ਕਹਾਣੀ ਸਾਹਮਣੇ ਆਈ ਹੈ। ਇਹ ਕਹਾਣੀ ਉਸ ਐਕਟਰ ਦੀ ਹੈ, ਜੋ ਕਈ ਫਿਲਮਾਂ 'ਚ ਕੰਮ ਕਰ ਚੁੱਕਾ ਹੈ ਪਰ ਚੌਂਕੀਦਾਰੀ ਕਰਕੇ ਗੁਜਾਰਾ ਕਰਨ ਨੂੰ ਮਜ਼ਬੂਰ ਹੈ। ਦੱਸ ਦੇਈਏ ਕਿ ਇਹ ਐਕਟਰ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਆਯੁਸ਼ਮਾਨ ਖੁਰਾਣਾ ਨਾਲ ਵੀ ਕੰਮ ਕਰ ਚੁੱਕਾ ਹੈ।

ਬਾਲੀਵੁੱਡ 'ਚ ਕਰ ਚੁੱਕੇ ਕੰਮ

'ਬਲੈਕ ਫ੍ਰਾਈਡੇ', 'ਗੁਲਾਲ', 'ਪਟਿਆਲਾ ਹਾਊਸ' ਅਤੇ 'ਪੰਚ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਐਕਟਰ ਦਾ ਨਾਂ ਤ੍ਰਿਲੋਚਨ ਸਿੰਘ ਸਿੱਧੂ ਉਰਫ ਸਵੀ ਸਿੱਧੂ ਹੈ। ਉਸ ਦੀ ਆਰਥਿਕ ਹਾਲਤ ਕੁਝ ਅਜਿਹੀ ਹੈ ਕਿ ਉਸ ਨੂੰ ਮੁੰਬਈ ਦੇ ਇਕ ਅਪਾਰਟਮੈਂਟ 'ਚ ਗਾਰਡ (ਚੌਂਕੀਦਾਰ) ਦੀ ਨੌਕਰੀ ਕਰਨੀ ਪੈ ਰਹੀ ਹੈ। 

PunjabKesari

ਸਲਿਵਰ ਸਕ੍ਰੀਨ ਤੋਂ ਗਾਰਡ ਦੀ ਨੌਕਰੀ ਤੱਕ ਦੇ ਸਫਰ ਨੂੰ ਕੀਤਾ ਬਿਆਨ

ਇਕ ਇੰਟਰਵਿਊ ਦੌਰਾਨ ਉਸ ਨੇ ਸਲਿਵਰ ਸਕ੍ਰੀਨ ਤੋਂ ਗਾਰਡ ਦੀ ਨੌਕਰੀ ਤੱਕ ਦੇ ਆਪਣੇ ਸਫਰ ਨੂੰ ਬਿਆਨ ਕੀਤਾ ਹੈ। ਇੰਟਰਵਿਊ ਦੌਰਾਨ ਐਕਟਰ ਸਿੱਧੂ ਨੇ ਦੱਸਿਆ ''ਮੈਂ ਲਖਨਊ ਤੋਂ ਹਾਂ ਅਤੇ ਮੈਂ ਸ਼ੁਰੂਆਤੀ ਪੜ੍ਹਾਈ ਵੀ ਉਥੇ ਹੀ ਕੀਤੀ ਸੀ। ਇਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰਨ ਚੰਡੀਗੜ੍ਹ ਆ ਗਿਆ ਸੀ। ਇਥੇ ਮੈਨੂੰ ਮਾਡਲਿੰਗ ਦੇ ਆਫਰ ਮਿਲੇ। ਮੈਨੂੰ ਅਭਿਨੈ ਕਰਨ ਦਾ ਸ਼ੌਕ ਬਚਪਨ ਤੋਂ ਸੀ। ਮਾਡਲਿੰਗ ਤੋਂ ਐਕਟਿੰਗ ਵੱਲ ਵਧਣ ਤੋਂ ਪਹਿਲਾ ਹੀ ਮੈਂ ਲਾਅ (ਵਕਾਲਤ) ਦੀ ਪੜ੍ਹਾਈ ਲਈ ਲਖਨਊ ਚੱਲਾ ਗਿਆ। ਇਸੇ ਦੌਰਾਨ ਮੇਰੇ ਭਰਾ ਦੀ ਏਅਰ ਇੰਡੀਆ 'ਚ ਨੌਕਰੀ ਲੱਗੀ ਅਤੇ ਮੈਨੂੰ ਮੁੰਬਈ ਆਉਣ ਜਾਣ ਦੀ ਵਜ੍ਹਾ ਮਿਲ ਗਈ।''

ਮੁੰਬਈ ਤੋਂ ਸ਼ੁਰੂ ਹੋਇਆ ਸੰਘਰਸ਼

ਸਵੀ ਨੇ ਮੁੰਬਈ ਆ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਉਸ ਨੇ ਅਨੁਰਾਗ ਕਸ਼ਯਪ ਨਾਲ ਇਕ ਫਿਲਮ ਕੀਤੀ, ਜਿਸ ਦਾ ਨਾਂ 'ਪੰਚ' ਸੀ। ਮੰਦਭਾਗੀ ਕਿਸਮਤ ਕਾਰਨ ਇਹ ਫਿਲਮ ਬਾਕਸ ਆਫਿਸ 'ਤੇ ਰਿਲੀਜ਼ ਨਾ ਹੋ ਸਕੀ। ਇਸ ਤੋਂ ਬਾਅਦ ਉਸ ਨੇ ਕਈ ਹੋਰਨਾਂ ਫਿਲਮਾਂ 'ਚ ਛੋਟੇ-ਮੋਟੇ ਕਿਰਦਾਰ ਕੀਤੇ। 

PunjabKesari

ਕੰਮ ਦੀ ਕੋਈ ਘਾਟ ਨਹੀਂ ਸੀ

ਸਵੀ ਸਿੱਧੂ ਨੇ ਦੱਸਿਆ, ''ਕੰਮ ਦੀ ਮੈਨੂੰ ਕੋਈ ਘਾਟ ਨਹੀਂ ਸੀ। ਜ਼ਿਆਦਾ ਕੰਮ ਹੋਣ ਕਾਰਨ ਮੈਨੂੰ ਖੁਦ ਹੀ ਕੰਮ ਛੱਡਣਾ ਪੈਂਦਾ ਸੀ। ਮੈਂ ਆਪਣੀ ਖਰਾਬ ਸਿਹਤ ਆਖ ਕੇ ਕੰਮ ਛੱਡਦਾ ਸੀ। ਬਾਅਦ 'ਚ ਆਰਥਿਕ ਮੁਸ਼ਕਿਲਾਂ ਵਧ ਗਈਆਂ ਅਤੇ ਮੇਰੀ ਹੈਲਥ ਪ੍ਰੋਬਲਮਸ ਵੀ ਵਧ ਗਈਆਂ। ਫਿਰ ਕੰਮ ਮਿਲਣਾ ਹੀ ਖਤਮ ਹੋ ਗਿਆ।''

ਬੁਰੇ ਦੌਰ 'ਚ ਰਹਿ ਗਿਆ ਇਕੱਲਾ

ਸਵੀ ਨੇ ਦੱਸਿਆ, ''ਸਭ ਤੋਂ ਬੁਰਾ ਸਮਾਂ ਸੀ ਜਦੋਂ ਮੈਂ ਪਤਨੀ ਗਵਾਅ ਦਿੱਤਾ। ਅਗਲੇ ਸਾਲ ਪਤਾ ਲੱਗਾ ਕਿ ਪਿਤਾ ਨਹੀਂ ਰਹੇ ਅਤੇ ਸੱਸ ਮਾਂ ਵੀ ਮਰ ਗਈ। ਇਸ ਤੋਂ ਬਾਅਦ ਕਈ ਲੋਕ ਦੁਨੀਆ ਤੋਂ ਵਿਦਾ ਹੋ ਗਏ। ਮੈਂ ਇਕੱਲਾ ਹੁੰਦੇ-ਹੁੰਦੇ ਬਿਲਕੁਲ ਇਕੱਲਾ ਹੋ ਗਿਆ।''

PunjabKesari

ਚੌਂਕੀਦਾਰੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਬਿਆਨ ਕੀਤਾ ਆਪਣਾ ਦਰਦ

ਸਵੀ ਸਿੱਧੂ ਨੇ ਚੌਂਕੀਦਾਰੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਕਿਹਾ, ''ਇਹ ਕੰਮ ਬੇਹੱਦ ਔਖਾ ਹੈ। ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦੂਜੀ ਸ਼ਿਫਟ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ। ਅਜਿਹੀ ਨੌਕਰੀ 'ਚ ਸੋਣ ਦਾ ਸਮਾਂ ਮਿਲਣਾ ਮੁਸ਼ਕਿਲ ਨਾਲ ਹੀ ਮਿਲਦਾ ਹੈ।''


Edited By

Sunita

Sunita is news editor at Jagbani

Read More