ਮਸ਼ਹੂਰ ਟੀ. ਵੀ. ਅਦਾਕਾਰਾ ਅਸ਼ਨੂਰ ਕੌਰ ਨਾਲ ਹੋਇਆ ਹਾਦਸਾ

9/7/2019 4:23:04 PM

ਮੁੰਬਈ (ਬਿਊਰੋ) — ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਸ਼ਨੂਰ ਕੌਰ ਨਾਲ ਹਾਲ ਹੀ 'ਚ ਇਕ ਵੱਡਾ ਹਾਦਸਾ ਹੋਇਆ ਹੈ। ਦਰਅਸਲ, ਅਸ਼ਨੂਰ ਕੌਰ ਪੌੜੀਆਂ ਤੋਂ ਡਿੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਪੌੜੀਆਂ ਤੋਂ ਡਿੱਗਣ ਕਾਰਨ ਉਸ ਦੇ ਨੱਕ ਅਤੇ ਪੈਰਾਂ 'ਤੇ ਸੱਟ ਲੱਗੀ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅਸ਼ਨੂਰ ਪੌੜੀ ਦੇ ਕਿਨਾਰੇ ਖੜ੍ਹੀ ਸੀ ਪਰ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਪਈ ਪਰ ਇਸ ਦੇ ਬਾਵਜੂਦ ਉਸ ਨੇ ਆਪਣੀ ਸ਼ੂਟਿੰਗ ਪ੍ਰਭਾਵਿਤ ਨਹੀਂ ਹੋਣ ਦਿੱਤੀ। ਡਾਂਸ ਸੀਕਵੇਂਸ ਦੀ ਸ਼ੂਟਿੰਗ ਲਈ ਉਹ ਫਰਸਟ ਵਿਗਿਆਪਨ ਤੋਂ ਬਾਅਦ ਪਰਤ ਆਈ ਹੈ।

ਦੱਸ ਦਈਏ ਕਿ ਅਸ਼ਨੂਰ ਕੌਰ ਦਾ ਕਹਿਣਾ ਹੈ ਕਿ ''ਇਹ ਦੁਰਘਟਨਾ ਇਕ ਹੀ ਪਲ 'ਚ ਹੋਈ ਅਤੇ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ। ਮੈਂ ਪੌੜੀਆਂ ਤੋਂ ਥੱਲੇ ਡਿੱਗੀ, ਜਿਸ ਕਾਰਨ ਮੇਰੇ ਨੱਕ ਅਤੇ ਪੈਰਾਂ 'ਚ ਸੱਟ ਲੱਗ ਗਈ। ਇਹ “ਦੁਰਘਟਨਾ ਇਕ ਪਲ 'ਚ ਹੀ ਹੋਈ ਅਤੇ ਮੈਨੂੰ ਕੁਝ ਮਿੰਟਾਂ ਤੱਕ ਕੁਝ ਵੀ ਮਹਿਸੂਸ ਨਹੀਂ ਹੋਇਆ। ਮੈਂ ਕਾਫੀ ਪੌੜੀਆਂ ਤੋਂ ਰਿੜਦੀ ਹੋਈ ਥੱਲੇ ਡਿੱਗੀ। ਮੈਨੂੰ ਲੱਗਦਾ ਹੈ ਕਿ ਸ਼ੋਅ ਚੱਲਣਾ ਚਾਹੀਦਾ ਹੈ। ਦੁਰਘਟਨਾ ਜੀਵਨ ਦਾ ਇਕ ਹਿੱਸਾ ਹੈ, ਇਸ ਲਈ ਸ਼ੋਅ ਬੰਦ ਨਹੀਂ ਕਰ ਸਕਦੀ।''

 
 
 
 
 
 
 
 
 
 
 
 
 
 

And we complete 200 successful episodes of #PatialaBabes A big thanks to everyone for being an indispensable part of the journey! With my family like team, special thanks to Rajita Ma’am, and our captain of the ship @beingyusufansari 🤗 My lovely co-actors, and ofc, the viewers for getting us till here & pouring so much love❤️

A post shared by Ashnoor Kaur (@ashnoorkaur) on Sep 4, 2019 at 7:46am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News