ਜਦੋਂ ਮਾਧੁਰੀ 21 ਸਾਲ ਵੱਡੇ ਇਸ ਅਭਿਨੇਤਾ ਨਾਲ ''Kiss'' ਸੀਨ ਦੌਰਾਨ ਹੋਈ ਸੀ ਚਰਚਿਤ

Monday, May 15, 2017 2:19 PM
ਮੁੰਬਈ— ਬਾਲੀਵੁੱਡ ਅਦਾਕਾਰ ਮਾਧੁਰੀ ਦੀਕਸ਼ਿਤ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। 15 ਮਈ, 1967 ਨੂੰ ਜਨਮੀ ਮਾਧੁਰੀ ਉਸ ਸਮੇਂ ਖੂਬ ਚਰਚਾ ''ਚ ਆਈ ਸੀ, ਜਦੋਂ ਉਨ੍ਹਾਂ ਨੇ 1988 ''ਚ ਆਪਣੇ ਨਾਲੋਂ 21 ਸਾਲ ਵੱਡੇ ਕਲਾਕਾਰ ਵਿਨੋਦ ਖੰਨਾ ਨਾਲ ''Kiss'' ਸੀਨ ਫਿਲਮਾਇਆ ਸੀ। ਉਸ ਸਮੇਂ ਵਿਨੋਦ ਖੰਨਾ ਦੀ ਉਮਰ 42 ਸਾਲ ਦੀ ਸੀ, ਜਦੋਂ ਕਿ ਮਾਧੁਰੀ ਦੀ 21 ਸਾਲਾਂ ਸੀ। ਇਸ ਸੀਨ ਦੀ ਕਾਫੀ ਅਲੋਚਨਾ ਵੀ ਹੋਈ ਸੀ। ਨਾ ਕੇਵਲ ਆਡੀਅਨਜ਼, ਬਲਕਿ ਫਿਲਮ ਅਲੋਚਕਾਂ ਨੇ ਇਸ ਨੂੰ ਅਸ਼ਲੀਲ ਕਰਾਰ ਕਰ ਦਿੱਤਾ ਸੀ।
ਫਿਲਮ ''ਦਿਆਵਾਨ'' ਦੀ ਰਿਲੀਜ਼ ਤੋਂ ਬਾਅਦ ਮਾਧੁਰੀ ਕਈ ਵਾਰ ਇਹ ਖੁਲਾਸਾ ਕਰ ਚੁੱਕੀ ਹੈ ਕਿ ਫਿਲਮ ''ਚ ''ਕਿੱਸ'' ਸੀਨ ਦੇਣ ਦਾ ਪਛਤਾਵਾ ਹੈ। ਸਾਲ 1993 ''ਚ ਦਿੱਤੀ ਇਕ ਇੰਟਰਵਿਊ ''ਚ ਉਸ ਨੇ ਕਿਹਾ ਸੀ, ''''ਮੈਨੂੰ ਅਫਸੋਸ ਹੈ ਕਿ ਮੈਂ ਦਿਆਵਾਨ ''ਚ ਕਿੱਸ ਸੀਨ ਦਿੱਤਾ, ਪਰ ਜਦੋਂ ਤੁਸੀਂ ਨਵੇਂ ਹੁੰਦੇ ਹੋ ਤਾਂ ਨਹੀਂ ਜਾਣਦੇ ਹੋ ਕੇ ਡਾਇਰੈਕਟਰ ਨੂੰ ਵੀ ਨਾ ਨਹੀਂ ਕਹਿ ਸਕਦੇ।'''' ਨਾਲ ਹੀ 2011 ''ਚ ਉਸ ਨੇ ਕਿਹਾ ਕਿ ਉਸ ਨੂੰ ਇਹ ਸੀਨ ਨਹੀਂ ਕਰਨਾ ਚਾਹੀਦਾ ਸੀ।
ਮਾਧੁਰੀ ਨੇ ਕਿਹਾ, ''''ਫਿਲਮ ਦੇਖਣ ਤੋਂ ਬਾਅਦ ਮੈਨੂੰ ਹੈਰਾਨਗੀ ਸੀ ਕਿ ਇਹ ਮੈਂ ਸੀਨ ਕਿਉਂ ਕੀਤਾ। ਇਸ ਦੀ ਫਿਲਮ ''ਚ ਜ਼ਰੂਰਤ ਵੀ ਨਹੀਂ ਸੀ। ਬਾਅਦ ''ਚ ਮੈਂ ਤੈਅ ਕਰ ਲਿਆ ਕਿ ਕਦੇ ਵੀ ਇਸ ਤਰ੍ਹਾਂ ਦੇ ਸੀਨ ਨਹੀਂ ਕਰਾਂਗੀ।''''
ਦੱਸਣਾ ਚਾਹੁੰਦੇ ਹਾਂ ਕਿ ''ਦਿਆਵਾਨ'' ਨੂੰ ਫਿਰੋਜ ਖ਼ਾਨ ਨੇ ਡਾਇਰੈਕਟ ਕੀਤਾ ਸੀ, ਜੋ ਵਿਨੋਦ ਖ਼ੰਨਾ ਦੇ ਸਭ ਤੋਂ ਚੰਗੇ ਦੋਸਤ ਵੀ ਮੰਨੇ ਜਾਂਦੇ ਹਨ।